Saturday, August 1, 2026

ਮੇਅਰ ਰਿੰਟੂ ਤੇ ਕੈਬਨਿਟ ਮੰਤਰੀ ਸੋਨੀ ਵਲੋਂ ਇੰਟਰਲਾਕਿੰਗ ਟਾਈਲਾਂ ਦੇ ਕੰਮ ਦਾ ਉਦਘਾਟਨ

ਸ਼ਹਿਰ ਦੇ ਹਰ ਕੋਨੇ `ਚ ਜ਼ੋਰਾ ‘ਤੇ ਚੱਲ ਰਹੇ ਹਨ ਵਿਕਾਸ ਕਾਰਜ – ਮੇਅਰ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕੈਬਿਨਟ ਮੰਤਰੀ ਓ.ਪੀ ਸੋਨੀ ਵਲੋਂ ਅੱਜ ਸਾਂਝੇ ਤੌਰ ‘ਤੇ ਵਿਧਾਨ ਸਭਾ ਹਲਕਾ ਕੇਂਦਰੀ ਦੇ ਇਲਾਕਾ ਕਟੜਾ ਬੱਗੀਆਂ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਸ਼ਹਿਰ ਦੇ ਇਸ ਅੰਦਰੂਨ ਇਲਾਕੇ ਵਿੱਚ ਕਾਫੀ ਆਵਾਜਾਈ ਰਹਿੰਦੀ ਹੈ, ਪਰ ਇਸ ਇਲਾਕੇ ਦੀ ਮੇਨ ਸੜਕ ਤੇ ਗਲੀਆਂ ਦੀ ਹਾਲਤ ਖਸਤਾ ਸੀ।ਜਿਸ ਕਰਕੇ ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਕਾਰਜ਼ ਅਰੰਭੇ ਗਏ ਹਨ।
               ਮੇਅਰ ਨੇ ਇਸ ਸਮੇਂ ਕਿਹਾ ਕਿ ਤੋਂ ਕਾਂਗਰਸ ਨੇ ਪੰਜਾਬ ਦੀ ਵਾਗਡੋਰ ਸਰਕਾਰ ਸੰਭਾਲੀ ਹੈ ਤਾਂ ਉਸ ਦਿਨ ਤੋਂ ਹੀ ਅੰਮ੍ਰਿਤਸਰ ਸ਼ਹਿਰ ਦਾ ਬਹੁਪੱਖੀ ਵਿਕਾਸ ਹੋ ਰਿਹਾ, ਜੋ ਅੱਗੇ ਵੀ ਜਾਰੀ ਰਹੇਗਾ।ਮੇਅਰ ਨੇ ਕਿਹਾ ਕਿ ਸ਼ਹਿਰ ਦੇ ਸਭ ਪ੍ਰਮੁੱਖ ਸੜਕਾਂ, ਬਜ਼ਾਰ ਅਤੇ ਗਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ।ਨਵੀਆਂ ਐਲ.ਈ.ਡੀ ਸਟਰੀਟ ਲਾਈਟਾਂ ਨਾਲ ਸ਼ਹਿਰ ਜਗਮਗਾ ਰਿਹਾ ਹੈ।
           ਉਨਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਹਾਲ ਬਜ਼ਾਰ, ਸ਼੍ਰੀ ਦੁਰਗਿਆਣਾ ਤੀਰਥ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਸੁੰਦਰੀਕਰਨ ਦੇ ਕਰੋੜਾਂ ਲਾਗਤ ਵਾਲੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ।ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ਼ ਪੂਰੀ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਮਿਥੇ ਸਮੇਂ ‘ਚ ਪੂਰੇ ਕੀਤੇ ਜਾਣਗੇ।
                ਇਸ ਮੌਕੇ ਤੇ ਕੌਂਸਲਰ ਵਿਕਾਸ ਸੋਨੀ, ਕੌਸਲਰ ਜਤਿੰਦਰ ਕੌਰ ਸੋਨੀਆ, ਗੁਰਪਾਲ ਸਿੰਘ ਹੈਪੀ, ਪਰਮਜੀਤ ਸਿੰਘ ਚੋਪੜਾ, ਸੁਨੀਲ ਕੌਂਟੀ, ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ ਚੀਫ਼ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਅਤੇ ਕਾਫੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …