ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਦੇ ਨਾਮਵਰ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ
ਛੇਵੀਂ ਅਤੇ ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਦਰਸ਼ਨਾਂ ਲਈ ਪੁਜੇ।ਉਨ੍ਹਾਂ ਉਸ ਇਤਿਹਾਸਕ ਅਸਥਾਨ ਥੜਾ ਸਾਹਿਬ ਦੇ ਦਰਸ਼ਨ ਕੀਤੇ, ਜਿਥੇ ਬੈਠ ਕੇ ਛੇਵੇਂ ਪਾਤਸ਼ਾਹ ਕੁਸ਼ਤੀਆਂ ਤੇ ਜ਼ੋਰਅਜਮਾਈ ਕਰਵਾਉਂਦੇ ਸਨ ।
ਭਾਈ ਪਿੰਦਰਪਾਲ ਸਿੰਘ ਦਾ ਬੁੱਢਾ ਦਲ ਛਾਉਣੀ ਨਿਹੰਗ ਸਿੰਘਾਂ ਵਲੋਂ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ, ਮੁੱਖ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨ੍ਹੱਈਆ ਤੇ ਬਾਬਾ ਭਗਤ ਸਿੰਘ ਨੇ ਪੁਸਤਕਾਂ, ਸੋਵੀਨਰ ਅਤੇ ਦੋਸ਼ਾਲਾ ਤੇ ਸਿਰਪਾਓ ਭੈਟ ਕਰ ਕੇ ਸਨਮਾਨ ਕੀਤਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media