Wednesday, July 29, 2026

ਵਿਗਿਆਨੀਆਂ ਦੀ ਦੋ ਫੀਸਦੀ ਵਿਸ਼ਵ ਰੈਂਕਿੰਗ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜ ਵਿਗਿਆਨੀ ਸ਼ਾਮਲ

ਅੰਮ੍ਰਿਤਸਰ, 4 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜ ਵਿਗਿਆਨੀਆਂ ਨੂੰ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਕਰਵਾਏ ਗਏ ਇੱਕ ਸੁਤੰਤਰ ਅਧਿਐਨ ਵਿੱਚ ਚੋਟੀ ਦੇ 2 ਫੀਸਦੀ ਵਿਗਿਆਨੀਆਂ ਦੀ ਵਿਸ਼ਵ ਰੈਂਕਿੰਗ ਵਿੱਚ ਸੂਚੀਬੱਧ ਕੀਤਾ ਗਿਆ ਹੈ।ਇਸ ਅਧਿਐਨ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਿਸ਼ਵ ਦੇ 100000 ਤੋਂ ਵੱਧ ਚੋਟੀ ਦੇ ਵਿਗਿਆਨੀਆਂ ਦਾ ਇੱਕ ਡਾਟਾਬੇਸ ਤਿਆਰ ਕੀਤਾ ਅਤੇ ਪ੍ਰਮਾਣਿਤ ਹਵਾਲਾ ਸੰਕੇਤਾਂ ਜਿਵੇਂ ਕਿ ਹਵਾਲੇ, ਐਚ-ਇੰਡੈਕਸ, ਸਹਿ-ਲੇਖਕਤਾ ਅਤੇ ਇੱਕ ਸੰਯੋਜਕ ਸੂਚਕ ਦੇ ਅਧਾਰ ‘ਤੇ ਦਰਜਾਬੰਦੀ ਕੀਤੀ।
                   ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਨਰਪਿੰਦਰ ਸਿੰਘ (ਫੂਡ ਸਾਇੰਸ ਐਂਡ ਟੈਕਨੋਲੋਜੀ), ਡਾ. ਸੁਬੋਧ ਕੁਮਾਰ (ਪਦਾਰਥ), ਡਾ.ਐਸ.ਐਸ ਸੇਖੋਂ (ਐਨਰਜੀ) ਡਾ. ਤਰਲੋਕ ਸਿੰਘ ਲੋਬਾਨਾ (ਇੰਆਰਗੈਨਿਕ ਅਤੇ ਪਰਮਾਣੂ ਰਸਾਇਣ) ਅਤੇ ਡਾ. ਦਲਜੀਤ ਸਿੰਘ ਅਰੋੜਾ (ਬਾਇਓਟੈਕਨਾਲੋਜੀ) ਨੂੰ ਖੋਜ਼ ਦੇ ਅਧਾਰ ‘ਤੇ ਇਸ ਰੈਂਕਿੰਗ ਵਿੱਚ ਸੂਚੀਬੱਧ ਕੀਤਾ ਗਿਆ ਹੈ।ਡਾ. ਨਰਪਿੰਦਰ ਸਿੰਘ ਯੂਨੀਵਰਸਿਟੀ ਦੇ ਸਭ ਤੋਂ ਸੀਨੀਅਰ ਪ੍ਰੋਫੈਸਰ ਹਨ ਅਤੇ ਇਸ ਸਮੇਂ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਮੁਖੀ ਹਨ ਜਦੋਂਕਿ ਡਾ. ਸੇਖੋਂ, ਡਾ. ਲੋਬਾਨਾ ਅਤੇ ਡਾ. ਅਰੋੜਾ ਨੇ ਵੀ ਆਪੋ ਆਪਣੇ ਖੇਤਰ ਵਿੱਚ ਨਾਮਣਾ ਖੱਟਿਆ ਹੈ।ਡਾ. ਨਰਪਿੰਦਰ ਸਿੰਘ, ਡਾ. ਸੁਬੋਧ ਕੁਮਾਰ, ਡਾ. ਐਸ.ਐਸ ਸੇਖੋਂ, ਡਾ. ਟੀ.ਐਸ ਲੋਬਾਨਾ ਅਤੇ ਡਾ. ਡੀ.ਐਸ ਅਰੋੜਾ ਨੇ ਕ੍ਰਮਵਾਰ 113, 785, 1842, 589, ਅਤੇ 737 ਦੇ ਵਿਸ਼ੇ ਅਨੁਸਾਰ ਦਰਜ਼ਾਬੰਦੀ ਦੇ ਨਾਲ ਕ੍ਰਮਵਾਰ 264, 178, 106, 194 ਅਤੇ 134 ਪੇਪਰ ਪ੍ਰਕਾਸ਼ਿਤ ਕੀਤੇ ਹਨ।ਲੇਖਕ ਦੇ ਵਿਦਵਤਾਪੂਰਣ ਨਤੀਜੇ ਅਤੇ ਪ੍ਰਦਰਸ਼ਨ ਦੇ ਪ੍ਰਭਾਵਾਂ ਦੇ ਮੁਲਾਂਕਣ ‘ਚ ਡਾ. ਨਰਪਿੰਦਰ ਸਿੰਘ ਦਾ ਗੂਗਲ ਸਕਾਲਰ ਐਚ-ਇੰਡੈਕਸ 68 ਹੈ, ਜਦਕਿ ਡਾ. ਅਰੋੜਾ ਅਤੇ ਡਾ. ਕੁਮਾਰ ਦਾ ਐਚ-ਇੰਡੈਕਸ 38 ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੇ ਪੰਜਾਂ ਵਿਗਿਆਨੀਆਂ ਨੂੰ ਜਿਥੇ ਮੁਬਾਰਕਾਂ ਦਿੱਤੀਆਂ ਉਥੇ ਉਨ੍ਹਾਂ ਨੇ ਕਿਹਾ ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਯੂਨੀਵਰਸਿਟੀ ਦਾ ਐਚ ਇੰਡੈਕਸ ਵਿੱਚ ਹੋਰ ਵੀ ਸੁਧਾਰ ਹੋਇਆ ਹੈ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …