ਜੰਡਿਆਲਾ ਗੁਰੂ, 4 ਨਵੰੰਬਰ (ਹਰਿੰਦਰਪਾਲ ਸਿੰਘ) – ਕਸਬਾ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧਾਰੜ ਵਿਖੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਧਾਰੜ ਵੱਲੋਂ ਇੱਕ ਕੈਂਪ
ਲਗਾਇਆ ਗਿਆ।ਜਿਸ ਵਿਚ ਆਮ ਲੋਕਾਂ ਨੂੰ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ ਗਿਆ।ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਬੈਂਕ ਅਤੇ ਪਬਲਿਕ ਦਾ ਬਹੁਤ ਹੀ ਗਹਿਰਾ ਰਿਸ਼ਤਾ ਹੈ।ਦੋਨਾਂ ਦੇ ਚੰਗੇ ਸਬੰਧਾਂ ਕਰਕੇ ਹੀ ਦੇਸ਼ ਤਰੱਕੀ ਕਰਦੇ ਹਨ।ਇੱਕੱਤਰ ਲੋਕਾਂ ਨੇ ਬੈਂਕ ਅਧਿਕਾਰੀਆਂ ਨੂੰ ਸਵਾਲ ਵੀ ਕੀਤੇ।ਸਾਹਿਬਜੀਤ ਸਿੰਘ ਨੇ ਦੱਸਿਆ ਕਿ ਉਕਤ ਕੈਂਪ ਗ੍ਰਾਮ ਸੰਪਰਕ ਅਭਿਆਨ ਤਹਿਤ ਬੈਂਕ ਮੈਨੇਜਰ ਕਮਲ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਇਆ ਗਿਆ।ਇਸ ਮੌਕੇ ਸਾਹਿਬਜੀਤ ਸਿੰਘ, ਇੰਦਰਜੀਤ ਕੱਕੜ, ਸੁਖਰਾਜ ਸਿੰਘ, ਲਵਪ੍ਰੀਤ ਕੌਰ, ਕੁਲਵੰਤ ਸਿੰਘ, ਪਰਮਜੀਤ ਸਿੰਘ, ਨਿਰਵੈਰ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media