ਰੁਜ਼ਗਾਰ ਮੰਗਣ ਦੀ ਥਾਂ ਆਪਣਾ ਸੈਲੂੂਨ ਖੋਹਲ ਕੇ ਦੇ ਰਹੀ ਹੈ ਦੂਜਿਆਂ ਨੂੰ ਰੁਜ਼ਗਾਰ
ਫਗਵਾੜਾ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਵੈ ਰੋਜ਼ਗਾਰ ਸਥਾਪਿਤ ਕਰਨ ਤਹਿਤ ਆਪਣਾ
ਰੁਜ਼ਗਾਰ ਸ਼ੁਰੂ ਕਰਨ ਵਾਲੀ ਸਾਕਸ਼ੀ ਹੁਣ ਰੁਜ਼ਗਾਰ ਮੰਗਣ ਦੀ ਥਾਂ ਹੋਰਨਾਂ ਜ਼ਰੂਰਤਮੰਦ ਕੁੜੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਕੇ ਰਾਹ ਦਸੇਰੇ ਦੀ ਭੂਮਿਕਾ ਨਿਭਾਅ ਰਹੀ ਹੈ।
12 ਵੀਂ ਪਾਸ ਸਾਕਸ਼ੀ ਨੇ ਕੁੱਝ ਕਰ ਗੁਜ਼ਰਣ ਦੀ ਤਮੰਨਾ ਨਾਲ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਫਗਵਾੜਾ ਵਿਖੇ ਚੱਲ ਰਹੇ ਸਰਬ ਨੌਜਵਾਨ ਸਭਾ ਟ੍ਰੇਨਿੰਗ ਸੈਂਟਰ ਤੋਂ 6 ਮਹੀਨੇ ਦਾ ਬਿਊਟੀਸ਼ੀਅਨ ਕੋਰਸ ਕੀਤਾ ਤੇ ਫਿਰ ਹਿੰਮਤ ਕਰਕੇ ਵਿੱਤੀ ਔਕੜਾਂ ਨੂੰ ਦਰਕਿਨਾਰ ਕਰਕੇ ਫਗਵਾੜਾ ਵਿਖੇ ਹੀ ਆਪਣਾ ਸੈਲੂਨ ਸ਼ੁਰੂ ਕਰ ਲਿਆ ਹੈ।
ਸਾਕਸ਼ੀ ਦੱਸਦੀ ਹੈ ਕਿ ਜਿਲਾ ਰੋਜ਼ਗਾਰ ਬਿਊਰੋ ਨੇ ਉਸ ਨੂੰ ਲਾਕਡਾਊਨ ਦੇ ਸਮੇਂ ਦੌਰਾਨ ਸਿਖਲਾਈ ਦੇਣ ਦੇ ਨਾਲ-ਨਾਲ ਹਰ ਤਰਾਂ ਦੀ ਸਹਾਇਤਾ ਪ੍ਰਦਾਨ ਕੀਤੀ।ਵਰਤਮਾਨ ਸਮੇਂ ਦੌਰਾਨ ਉਸ ਦੇ ਸੈਲੂਨ ਵਿਚ 5 ਲੜਕੀਆਂ ਸਿਖਲਾਈ ਲੈ ਰਹੀਆਂ ਹਨ, ਜਿਨਾਂ ਨੂੰ ਉਹ ਪ੍ਰੈਕਟਿਸ ਲਈ ਬਿਊਟੀ ਪ੍ਰੋਡਕਸ ਤੇ ਹੋਰ ਸ਼ਿੰਗਾਰ ਸਮੱਗਰੀ ਉਹ ਆਪਣੇ ਕੋਲੋਂ ਮੁਫਤ ਦਿੰਦੀ ਹੈ।
ਉਸ ਨੇ ਕਿਹਾ ਕਿ ਰੋਜ਼ਗਾਰ ਬਿਊਰੋ ਵਲੋਂ ਉਸਨੂੰ ਆਸ ਦੀ ਕਿਰਨ ਦਿਖਾਈ ਗਈ ਸੀ, ਜਿਸ ਕਾਰਨ ਉਹ ਬਾਕੀ ਲੋੜਵੰਦ ਕੁੜੀਆਂ ਦੀ ਸਹਾਇਤਾ ਕਰਨਾ ਆਪਣਾ ਫਰਜ਼ ਸਮਝਦੀ ਹੈ।ਉਹ ਹੁਣ ਆਪਣੇ ਸੰਪਰਕ ਵਿਚ ਆਉਂਦੀਆਂ ਲੜਕੀਆਂ ਨੂੰ ਸਭ ਤੋਂ ਪਹਿਲਾਂ ਰੋਜ਼ਗਾਰ ਬਿਊਰੋ ਤੋਂ 6-6 ਮਹੀਨੇ ਦੇ ਕੋਰਸ ਕਰਨ ਲਈ ਪ੍ਰੇਰਿਤ ਕਰਦੀ ਹੈ, ਕਿਉਂਕਿ ਇਸ ਨਾਲ ਨਾ ਸਿਰਫ ਉਹ ਹੁਨਰਮੰਦ ਹੋਣਗੀਆਂ ਸਗੋਂ ਉਨਾਂ ਨੂੰ ਆਪਣਾ ਰੁਜ਼ਗਾਰ ਸਥਾਪਿਤ ਕਰਨ ਲਈ ਆਸਾਨ ਦਰਾਂ `ਤੇ ਕਰਜ਼ ਦੀ ਸਹਲੂਤ ਵੀ ਪ੍ਰਦਾਨ ਕੀਤੀ ਜਾਂਦੀ ਹੈ।
Punjab Post Daily Online Newspaper & Print Media