Tuesday, August 25, 2026

ਰੋਬੋਟਿਕਸ ‘ਚ ਕਰਵਾਇਆ ਜਾਵੇਗਾ ਮੁਫਤ ਕੋਰਸ

ਦੂਰ ਦੁਰਾਡੇ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ 125 ਰੁਪੈ ਕਿਰਾਇਆ ਵੀ ਮਿਲੇਗਾ

ਕਪੂਰਥਲਾ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਸ਼ਾਸ਼ਨ ਵਲੋਂ ਭਵਿੱਖ ‘ਚ ਉਦਯੋਗਾਂ ਦੀ ਮੰਗ ਦੇ ਮੱਦੇਨਜ਼ਰ ਰੋਬੋਟਿਕਸ ਵਿਚ ਮੁਫਤ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
                    ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਆਉਣ ਵਾਲਾ ਸਮਾਂ ਰੋਬੋਟ ਦਾ ਹੈ ਅਤੇ ਉਦਯੋਗਾਂ ਵਿਚ ਆਟੋਮੋਬਾਇਲ, ਉਤਪਾਦਨ ਦੇ ਖੇਤਰ ਵਿਚ ਰੋਬੋਟਿਕਸ ਵਿਚ ਸਿਖਲਾਈ ਪ੍ਰਾਪਤ ਨੌਜਵਾਨਾਂ ਲਈ ਵਧੇਰੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
                 ਉਨਾਂ ਕਿਹਾ ਕਿ ਸੈਂਟਰਲ ਇੰਸਟੀਚਿਊਟ ਆਫ ਹੈਂਡ ਟੂਲਜ਼ ਜਲੰਧਰ ਵਲੋਂ ਇੰਜੀਨਅਰਿੰਗ ਦੇ ਖੇਤਰ ਵਿਚ ਡਿਗਰੀ ਪ੍ਰਾਪਤ ਨੌਜਵਾਨ ਲੜਕੇ ਲੜਕੀਆਂ ਲਈ 6 ਮਹੀਨੇ ਦਾ ਮੁਫਤ ਕੋਰਸ ਮੈਕਾਟ੍ਰੋਨਿਕਸ` ਸ਼ੁਰੂ ਕਰਵਾਇਆ ਜਾ ਰਿਹਾ ਹੈ।ਇਸ ਕੋਰਸ ਲਈ ਚਾਹਵਾਨਾਂ ਨੂੰ ਸਟੇਸ਼ਨਰੀ, ਕਿਤਾਬਾਂ, ਯੂਨੀਫਾਰਮ, ਟੈਬਲੇਟ ਆਦਿ ਸੰਸਥਾ ਵਲੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਦੂਰ ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਜ਼ਾਨਾ ਦੇ ਹਿਸਾਬ ਨਾਲ 125 ਰੁਪੈ ਕਿਰਾਏ ਵਜੋਂ ਮਿਲਣਗੇ।
ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਇਹ ਕੋਰਸ ਕਰਨ ਵਾਲੇ ਉਮੀਦਵਾਰਾਂ ਦੀ ਪਲੇਸਮੈਂਟ ਵੀ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਚਾਹਵਾਨ ਉਮੀਦਵਾਰ ਟ੍ਰੇਨਿੰਗ ਇੰਚਾਰਜ਼ ਅਮਨਦੀਪ ਮਹੇ 94651-46877 ਜਾਂ ਕੈਰੀਅਰ ਕੌਂਸਲਰ ਗੌਰਵ ਕੁਮਾਰ ਨਾਲ 96469-06412 ਨਾਲ ਸੰਪਰਕ ਕਰ ਸਕਦੇ ਹਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …