ਅੰਮ੍ਰਿਤਸਰ, 8 ਨਵੰਬਰ (ਸੰਧੂ) – 57 ਸਾਲ ਤੋਂ ਉਪਰ ਉਮਰ ਵਰਗ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਲ੍ਹਾ, ਸੂਬਾ ਤੇ ਕੌਮੀ ਪੱਧਰ ਦੀਆਂ ਮਾਸਟਰਜ ਐਥਲੈਟਿਕਸ
ਖੇਡ ਪ੍ਰਤੀਯੋਗਤਾਵਾਂ ਵਿਚ ਅਹਿਮ ਮੱਲਾਂ ਮਾਰ ਕੇ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਉਣ ਵਾਲੇ ਮਾਸਟਰਜ ਐਥਲੈਟਿਕ ਖਿਡਾਰੀ ਤ੍ਰਿਲੋਕ ਕੁਮਾਰ ਸਭਰਵਾਲ ਨੇ ਜਿਥੇ ਵੱਖ-ਵੱਖ ਉਮਰ ਵਰਗ ਦੇ ਨੋਜਵਾਨਾਂ ਨੂੰ ਨਾਲ ਜੋੜ ਕੇ ਐਥਲੈਟਿਕਸ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੁਹਿੰਮ ਛੇੜ ਰੱਖੀ ਹੈ, ਉਥੇ ਇਸ ਨੂੰ ਪ੍ਰਫੂਲਿਤ ਕਰਨ ਦਾ ਅਹਿਦ ਵੀ ਲਿਆ ਹੈ।ਕਈ ਵਕਾਰੀ ਟਾਰਫੀਆਂ, ਮੈਡਲ ਤੇ ਸਨਮਾਨ ਹਾਸਲ ਕਰਕੇ ਵਾਹ ਵਾਹ ਖੱਟਣ ਵਾਲੇ ਤ੍ਰਿਲੋਕ ਕੁਮਾਰ ਸਭਰਵਾਲ ਨੂੰ ਅਕਸਰ ਤੜਕਸਾਰ ਅਤੇ ਸ਼ਾਮ ਦੇ ਸਮੇਂ ਲੰਮੀਆਂ ਦੋੜਾਂ ਲਗਾ ਕੇ ਸੜਕਾਂ ‘ਤੇ ਖੂਨ ਪਸੀਨਾ ਵਹਾਉਂਦੇ ਵੇਖਿਆ ਜਾ ਸਕਦਾ ਹੈ।
ਹੁਣ ਉਨ੍ਹਾਂ ਨੇ ਰੋਸ਼ਨੀਆਂ ਦੇ ਤਿਓਹਾਰ ਦਿਵਾਲੀ ਦੇ ਸ਼ੁੱਭ ਅਵਸਰ ‘ਤੇ ਧੂੰਆ ਰਹਿਤ ਦਿਵਾਲੀ ਮਨਾ ਕੇ ਸਾਫ ਸੁੱਥਰੇ ਵਾਤਾਵਰਣ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦੇਣ ਦੀ ਯੋਜਨਾ ਉਲੀਕੀ ਹੈ।ਤ੍ਰਿਲੋਕ ਕੁਮਾਰ ਸਭਰਵਾਲ ਨੇ ਦੱਸਿਆ ਕਿ ਉਹ ਆਪਣੇ ਸਾਥੀ ਨੋਜਵਾਨਾਂ ਨੂੰ ਨਾਲ ਲੈ ਕੇ ਇਕ ਮੈਰਾਥਨ ਦਾ ਆਯੋਜਨ ਵੀ ਕਰਨਗੇ।
Punjab Post Daily Online Newspaper & Print Media