ਕੁੰਭਕਰਨੀ ਨੀਂਦ ਸੁੱਤਾ ਲੋਕ ਨਿਰਮਾਣ ਵਿਭਾਗ
ਜੰਡਿਆਲਾ ਗੁਰੂ, 8 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਲਾਗੇ ਵੱਡੀ ਪੁਲੀ ਟੁੱਟੀ ਹੋਣ ਕਾਰਣ ਲੋਕਾਂ ਨੂੰ ਭਾਰੀ ਪ੍ਰਸ਼ਾਨੀ
ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੋਜ਼ਾਨਾ ਹਾਦਸੇ ਵੀ ਵਾਪਰ ਰਹੇ ਹਨ।ਚੌਕ ਨੇੜੇ ਵਸਦੇ ਲੋਕ ਜਿੰਨ੍ਹਾਂ ਵਿੱਚ ਸਬ ਇੰਸਪੈਕਟਰ ਸ਼ੇਰਅਮੀਤ ਸਿੰਘ ਵਿਰਕ, ਸੁਰਿੰਦਰ ਸਿੰਘ ਭੱਟੀ, ਰਘੂ ਜਵੈਲਰਜ਼, ਰਾਜੀਵ ਕੁਮਾਰ, ਸਿਮਰਨਦੀਪ ਸਿੰਘ ਦੀਪੂ, ਗੁਰਤਾਜ, ਰਣਜੀਤ ਸਿੰਘ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਬਖਸ਼ ਸਿੰਘ ਲਾਲੀ, ਮੁੰਸ਼ੀ ਅਜੀਤ ਸਿੰਘ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਬਜਾਜ ਆਦਿ ਨੇ ਦੱਸਿਆ ਕਿ ਉਕਤ ਪੁਲੀ ਪੁਰਾਣੇ ਲੋਕਲ ਬੱਸ ਅੱਡੇ ਤੋਂ ਇਲਾਵਾ ਮੇਨ ਕਸਬੇ ਨੂੰ ਜੋੜਦੀ ਹੈ ਅਤੇ ਇਸ ਪੁਲੀ ਤੋਂ ਲੰਘ ਕੇ ਲੋਕ ਤਪ ਅਸਥਾਨ ਬਾਬਾ ਹੁੰਦਾਲ, ਪੀਰ ਬਾਬਾ ਘੋੜੇ ਸ਼ਾਹ, ਵਾਲਮੀਿਕ ਮੰਦਿਰ ਵਿਖੇ ਸ਼ਰਧਾਲੂ ਨਤਮਸਤਕ ਹੋਣ ਜਾਂਦੇ ਹਨ।ਉਨਾਂ ਕਿਹਾ ਕਿ ਇਸ ਦੇ ਹੇਠਾਂ ਕਸਬੇ ਦੀ ਮੇਨ ਗੰਦੇ ਪਾਣੀ ਦੀ ਨਿਕਾਸੀ ਹੁੰਦੀ ਹੈ।ਉਹ ਲਗਭਗ ਤਿੰਨ ਮਹੀਨੇ ਤੋਂ ਟੁੱਟੀ ਹੋਈ ਹੈ।ਜਿਸ ਕਰਕੇ ਲੋਕ ਅਕਸਰ ਹੀ ਇਥੋਂ ਡਿੱਗਦੇ ਦੇਖੇ ਜਾ ਸਕਦੇ ਹਨ।ਕੱਲ ਤਾਂ ਦੋ ਨੌਜਵਾਨ ਲੜਕੀਆਂ ਪੁਲੀ ਤੋਂ ਲੰਘਣ ਵੇਲੇ ਨਾਲੇ ਵਿੱਚ ਡਿੱਗ ਪਈਆਂ ਤਾਂ ਸ਼ੇਰਅਮੀਤ ਸਿੰਘ ਦੀ ਪਤਨੀ ਨੇ ਦੋਵਾਂ ਕੁੜੀਆਂ ਨੂੰ ਖਿੱਚ ਕੇ ਬਾਹਰ ਕੱਢਿਆ ਤੇ ਆਪਣੇ ਘਰ ਲਿਜਾ ਕੇ ਉਨ੍ਹਾਂ ਨੂੰ ਫਸਟ ਏਡ ਦਿੱਤੀ।ਪੁਲੀ ਟੁੱਟੀ ਹੋਣ ਕਰਕੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਥੇ ਪੈਦਾ ਹੋਏ ਮੱਛਰ ਤੇ ਮੱਖੀਆਂ ਦੀ ਭਰਮਾਰ ਹੈ ਅਤੇ ਡੇਂਗੂ ਆਦਿ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ।
ਇਸ ਸਬੰਧ ’ਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਐਸ.ਓ ਨਾਲ ਫੋਨ ‘ਤੇ ਰਾਬਤਾ ਕੀਤਾ ਤਾਂ ਉਨਾਂ ਨੇ ਫੋਨ ਨਹੀ ਚੁੱਕਿਆ।
Check Also
ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …
Punjab Post Daily Online Newspaper & Print Media