Saturday, September 21, 2024

ਪਸ਼ਚਾਤਾਪ ਲਈ ਕੌਰ ਬ੍ਰਿਗੇਡ ਨੇ ਕੀਤੇ 59 ਸਹਿਜ ਪਾਠ

ਬਾਦਲਾਂ ਨੇ ਵੋਟਾਂ ਲਈ ਡੇਰਿਆਂ ਨੂੰ ਸਰੂਪ ਦਿੱਤੇ – ਜੀ.ਕੇ

ਨਵੀਂ ਦਿੱਲੀ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਗ਼ਾਇਬ ਹੋਏ 328 ਪਾਵਨ ਸਰੂਪਾਂ ਦੇ ਪਸ਼ਚਾਤਾਪ ਦੇ ਵਜੋਂ ਜਾਗੋ ਪਾਰਟੀ ਦੀ ਕੌਰ ਬ੍ਰਿਗੇਡ 328 ਸਹਿਜ ਪਾਠਾਂ ਵਿੱਚੋਂ ਪਹਿਲਾਂ ਪੜਾਅ ਦੇ ਦੌਰਾਨ ਕੀਤੇ ਗਏ 59 ਸਹਿਜ ਪਾਠਾਂ ਦੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਹਾੜੀ ਵਾਲਾ ਵਿੱਚ ਭੋਗ ਪਾਏ ਗਏ।40 ਸਹਿਜ ਪਾਠਾਂ ਦੇ ਸਮੂਹਿਕ ਭੋਗ ਗੁਰਦੁਆਰਾ ਸਾਹਿਬ ਵਿਖੇ ਅਤੇ 19 ਸਹਿਜ ਪਾਠਾਂ ਦੇ ਭੋਗ ਘਰਾਂ ‘ਚ ਸੰਗਤਾਂ ਵੱਲੋਂ ਪਾਏ ਗਏ। ਇਸ ਸਮੇਂ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸ਼਼੍ਰੋਮਣੀ ਕਮੇਟੀ ਨੇ ਸਿਆਸੀ ਹਿੱਤਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਇਸਤੇਮਾਲ ਕੀਤਾ ਹੈ।ਬਾਦਲ ਦਲ ਗ਼ਾਇਬ ਹੋਏ ਸਰੂਪਾਂ ਬਾਰੇ ਇਸ ਲਈ ਕੁੱਝ ਦੱਸਣ ਤੋਂ ਕਤਰਾ ਰਿਹਾ ਹੈ, ਕਿਉਂਕਿ ਇਹ ਸਰੂਪ ਉਨ੍ਹਾਂ ਨੇ ਡੇਰਿਆਂ ਨੂੰ ਦਿੱਤੇ।
               ਉਨਾਂ ਨੇ ਦੂਜੇ ਪੜਾਅ ਦੇ ਸਹਿਜ ਪਾਠਾਂ ਦੇ ਭੋਗ 24 ਜਨਵਰੀ 2021 ਨੂੰ ਪਾਉਣ ਦਾ ਐਲਾਨ ਕਰਦੇ ਹੋਏ ਉਮੀਦ ਜਤਾਈ ਕਿ ਅਗਲੇ ਪੜਾਅ ਵਿੱਚ 100 ਤੋਂ ਜ਼ਿਆਦਾ ਸਹਿਜ ਪਾਠਾਂ ਦੇ ਭੋਗ ਪਾਏ ਜਾ ਸਕਦੇ ਹਨ।ਜੀ.ਕੇ ਨੇ ਇਸ ਕਾਰਜ਼ ਵਿੱਚ ਸਹਿਯੋਗ ਦੇਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਭੰਡਾਰੀ ਅਤੇ ਉਨ੍ਹਾਂ ਦੀ ਪੁਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ।ਸਹਿਜ ਪਾਠ ਕਰਨ ਵਾਲੀ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …