Wednesday, July 29, 2026

ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜ਼ਾਂ `ਚ ਤੇਜ਼ੀ ਲਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਨਗਰ ਨਿਗਮ ਵਿੱਤ ਅਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਨਿਗਮ ਕਮਿਸ਼ਨਰ ਕੋਮਲ ਮਿੱਤਲ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਗੁਰਜੀਤ ਕੌਰ ਅਤੇ ਨਗਰ ਨਿਗਮ ਦੇ ਅਧਿਕਾਰੀ ਸ਼ਾਮਲ ਹੋਏ।ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਲਗਭਗ 57 ਕਰੋੜ ਰੁਪਏ ਦੀ ਲਾਗਤ ਦੇ ਵੱਖ-ਵੱਖ ਵਿਕਾਸ ਕਾਰਜ਼ਾਂ ਦੇ ਕੇਸਾਂ ‘ਤੇ ਚਰਚਾ ਕਰਨ ਉਪਰੰਤ ਕਮੇਟੀ ਵਲੋਂ ਨਵੇਂ ਤਖਮੀਨਿਆਂ ਵਾਲੇ ਕੇਸ ਹਾਊਸ ਦੇ ਵਿਚਾਰ/ ਪ੍ਰਵਾਨਗੀ ਹਿੱਤ ਪੇਸ਼ ਕਰਨ ਲਈ ਕਿਹਾ ਗਿਆ।ਜਦਕਿ ਬਾਕੀ ਵਿਕਾਸ ਕਾਰਜ਼ਾਂ ਦੇ ਕੰਮਾਂ ਨੂੰ ਕਮੇਟੀ ਵਲੋਂ ਮਨਜ਼ੂਰੀ ਦਿੱਤੀ ਗਈ।
                    ਇਸ ਮੀਟਿੰਗ ਵਿੱਚ ਪੇਸ਼ ਕੀਤੇ ਗਏ ਵਿਕਾਸ ਕਾਰਜ਼ਾਂ ‘ਚ ਪ੍ਰਮੁੱਖ ਤੌਰ ‘ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੱਕੀਆਂ ਸੜ੍ਹਕਾਂ, ਗਲੀਆਂ ਵਿੱਚ ਸੀ.ਸੀ ਫਰਸ਼, ਇੰਟਰਲਾਕਿੰਗ ਟਾਈਲਾਂ ਲਗਾਉਣ, ਪੁਰਾਣੀਆਂ ਸੀਵਰੇਜ਼ ਲਾਈਨਾਂ ਬਦਲਣ, ਮੈਨਹੋਲ ਚੈਂਬਰਾਂ ਅਤੇ ਕਵਰਾਂ ਦਾ ਨਿਰਮਾਣ, ਨਵੇਂ ਟਿਊਬਵੈਲ ਲਗਾਉਣ ਅਤੇ ਵਾਟਰ ਸਪਲਾਈ ਲਾਈਨਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਦੇ ਆਲੇ-ਦੁਆਲੇ ਦੇ ਵਿਕਾਸ ਕਾਰਜ਼, ਜਲ੍ਹਿਆਂਵਾਲਾ ਬਾਗ ਵਿਖੇ ਬਿਜਲੀ ਦੀ ਸਪਲਾਈ ਲਈ ਟਰਾਂਸਫਾਰਮਰ ਦਾ ਲੋਡ ਵਧਾਉਣ, ਦੁਰਗਿਆਣਾ ਹੈਰੀਟੇਜ਼ ਵਾਕ ਵਿਖੇ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ ਕਰਨ, ਤਰਨਤਾਰਨ ਰੋਡ ਨਹਿਰ ‘ਤੇ ਬਣੇ ਪੁੱਲ ਦੇ ਬਿਜਲੀ ਪੁਆਇੰਟਾਂ ਦੇ ਕੁਨੈਕਸ਼ਨ, ਸੀਵਰੇਜ਼ ਸਫਾਈ ਲਈ ਸੁਪਰ ਸੱਕਰ ਮਸ਼ੀਨ ਦੀ ਖਰੀਦ ਸ਼ਾਮਲ ਸਨ।ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਂਦੇ ਵਾਹਣ ਪਾਰਕਿੰਗਾਂ ਤੇ ਸਟੈਂਡਾਂ ਦਾ ਮਤਾ ਵੀ ਵਿਚਾਰਿਆ ਗਿਆ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …