ਕਪੂਰਥਲਾ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਸੀਨੀਅਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਕਪੂਰਥਲਾ ਸ਼ਹਿਰ ਅੰਦਰ ‘ਚ ਗਲੀਆਂ ਨੂੰ
ਕੰਕਰੀਟ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।ਇਨਾਂ ਸਾਰੇ ਪ੍ਰਾਜੈਕਟਾਂ ‘ਤੇ ਲਗਭਗ 2.35 ਕਰੋੜ ਰੁਪੈ ਦੀ ਲਾਗਤ ਆਵੇਗੀ।
ਅੱਜ ਉਨਾਂ ਵਲੋਂ ਦੰਦੂਪੁਰ ਰੋਡ ਵਿਖੇ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ, ਜਿਸ ਉੱਪਰ 60.64 ਲੱਖ ਰੁਪੈ ਦੀ ਲਾਗਤ ਆਵੇਗੀ।ਜਦਕਿ ਇਸ ਤੋਂ ਇਲਾਵਾ ਮਾਡਲ ਟਾਊਨ ਰੋਡ ਵਿਖੇ ਸੜਕ ਦੇ ਨਿਰਮਾਣ ਦੇ ਪ੍ਰਾਜੈਕਟ ਉਪਰ 43.02 ਲੱਖ ਰੁਪੈ ਖਰਚ ਹੋਣਗੇ।
ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਰਮਣੀਕ ਚੌਂਕ ਤੋਂ ਮਾਰਕਫੈਡ ਚੌਂਕ ਤੱਕ ਸੜਕ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ।ਜਿਸ ਉੱਪਰ 74.36 ਲੱਖ ਰੁਪੈ ਦਾ ਖਰਚ ਆਵੇਗਾ, ਜਦਕਿ ਜੇਲ ਰੋਡ ਉੱਪਰ ਬਣਨ ਵਾਲੀਆਂ ਗਲੀਆਂ ਉੱਪਰ 57.47 ਲੱਖ ਰੁਪੈ ਦੀ ਲਾਗਤ ਆਵੇਗੀ।
ਉਦਘਾਟਨੀ ਸਮਾਗਮਾਂ ਦੌਰਾਨ ਰਾਣਾ ਗੁਰਜੀਤ ਸਿੰਘ ਵਲੋਂ ਕਾਂਗਰਸੀ ਵਰਕਰਾਂ ਤੇ ਸਥਾਨਕ ਨਿਵਾਸੀ ਔਰਤਾਂ ਨੂੰ ਮਾਣ ਸਤਿਕਾਰ ਦੇ ਵਜੋਂ ਉਨਾਂ ਕੋਲੋਂ ਰਿਬਨ ਕਟਵਾ ਕੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ ਗਈ।
ਉਨਾਂ ਕਿਹਾ ਕਿ ਬੀਤੇ ਕੱਲ ਤੇ ਅੱਜ ਜਿਨਾਂ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਇਨਾਂ ਉਪਰ 4 ਕਰੋੜ 35 ਲੱਖ ਰੁਪੈ ਖਰਚ ਹੋਣਗੇ ਅਤੇ ਇਸ ਸਾਲ ਦੇ ਅੰਤ ਤੱਕ ਇਨਾਂ ਕੰਮਾਂ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਨਰਿੰਦਰ ਮਨਸੂ, ਵਿਕਾਸ ਸ਼ਰਮਾ, ਮਾਸਟਰ ਵਿਨੋਦ ਸੂਦ, ਕਰਨ ਮਹਾਜਨ, ਸੁਭਾਸ ਭਾਰਗਵ, ਡਾ. ਰਣਵੀਰ ਕੌਂਸਲ, ਸੁਰਿੰਦਰ ਪਾਲ ਸਰਪੰਚ, ਕੁਲਦੀਪ ਸ਼ਰਮਾ, ਨਰੈਣ ਵਸ਼ਿਸ਼ਟ, ਸੁਨੀਲ ਅਗਰਵਾਲ, ਰਜਿੰਦਰ ਸ਼ਰਮਾ, ਗੁਰਦੀਪ ਸਿੰਘ, ਵਿਨੋਦ ਕਪੂਰ, ਛੱਜਾ ਸਿੰਘ, ਜਸਵੀਰ ਨਾਰਵੇ, ਨਿਰਮਲ ਸਿੰਘ ਪੱਤੜ, ਜਤਿਨ ਸ਼ਰਮਾ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media