Sunday, September 20, 2026

ਡੀ.ਸੀ ਖਹਿਰਾ ਦੀ ਧਰਮ ਪਤਨੀ ਨੇ ਮੰਦਬੁੱਧੀ ਬੱਚਿਆਂ ਨਾਲ ਮਨਾਈ ਦੀਵਾਲੀ

ਬੱਚਿਆਂ ਨੂੰ ਕੱਪੜੇ ਅਤੇ ਫਲ ਫਰੂਟ ਦੀ ਵੰਡੇ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਡੀ.ਸੀ ਗੁਰਪ੍ਰੀਤ ਸਿੰਘ ਖਹਿਰਾ ਦੀ ਧਰਮ ਪਤਨੀ ਡਾ: ਦਵਿੰਦਰ ਖਹਿਰਾ ਅਤੇ ਉਨ੍ਹਾਂ ਦੀ ਬੇਟੀ ਮਿਸ ਮੰਨਤ ਖਹਿਰਾ ਨੇ ਨਾਰੀ ਨਿਕੇਤਨ ਸਥਿਤ ਸਟੇਟ ਕੇਅਰ ਫਾਰ ਆਫਟਰ ਹੋਮ ਵਿਖੇ ਮੰਦਬੁੱਧੀ ਬੱਚਿਆਂ ਨਾਲ ਦੀਵਾਲੀ ਮਨਾਈ ਅਤੇ ਰੈਡ ਕਰਾਸ ਦੀ ਸਹਾਇਤਾ ਨਾਲ ਬੱਚਿਆਂ ਨੂੰ ਕੱਪੜੇ, ਖਾਣ ਪੀਣ ਦੀਆਂ ਵਸਤਾਂ ਫਲ ਫਰੂਟ, ਮਾਸਕ ਤੇ ਸੈਨੀਟਾਈਜਰਾਂ ਵੰਡੇ।
                  ਡਾ: ਖਹਿਰਾ ਨੇ ਕਿਹਾ ਕਿ ਇਹ ਬੱਚੇ ਵੀ ਸਾਡੇ ਸਮਾਜ ਦਾ ਇਕ ਹਿੱਸਾ ਹਨ ਅਤੇ ਸਾਨੂੰ ਸਭ ਨੂੰ ਮਿਲ ਕੇ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।ਬੱਚਿਆਂ ਨੇ ਡਾ: ਖਹਿਰਾ ਨੂੰ ਆਪ ਤਿਆਰ ਕੀਤਾ ਦੀਵਾਲੀ ਕਾਰਡ ਦਿੱਤਾ।ਉਨਾਂ ਨੇ ਬੱਚਿਆਂ ਨਾਲ ਉਨਾਂ ਦੇ ਕਮਰਿਆਂ ਦਾ ਨਿਰੀਖਣ ਕੀਤਾ।ਨਾਰੀ ਨਿਕੇਤਨ ਦੇ ਸਟਾਫ ਦੀ ਸੇਵਾ ਨੂੰ ਉਨਾਂ ਨੇ ਮਾਨਵਤਾ ਦੀ ਸਭ ਤੋਂ ਉਤਮ ਸੇਵਾ ਦੱਸਿਆ।
                      ਇਸ ਮੌਕੇ ਐਸ.ਡੀ.ਐਮ ਮਜੀਠਾ ਮੈਡਮ ਅਲਕਾ ਕਾਲੀਆ, ਜਿਲ੍ਹਾ ਪ੍ਰੋਗਰਾਮ ਅਫਸਰ ਮਨਜਿੰਦਰ ਸਿੰਘ, ਸੁਪਰਡੈਂਟ ਆਸ਼ਾ ਰਾਣੀ ਵੀ ਹਾਜ਼ਰ ਸਨ।

Check Also

ਅੰਮ੍ਰਿਤਸਰ ‘ਚ ਜਨਗਣਨਾ-2027 ਦੇ ਫੇਜ਼- ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਜਨਗਣਨਾ-2027 ਦੇ ਫੇਜ਼- (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ …