ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਰਾਮ ਬਾਗ
(ਕੰਪਨੀ ਬਾਗ) ਵਿਖੇ ਮਨਾਇਆ ਗਿਆ।ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਮਨਮੋਹਣ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਇੰਜ. ਦਲਜੀਤ ਸਿੰਘ ਕੋਹਲੀ, ਇੰਜ. ਮਨਜੀਤ ਸਿੰਘ ਸੈਣੀ, ਕਾਮਰੇਡ ਸੁੱਚਾ ਸਿੰਘ ਅਜਨਾਲਾ, ਕਾਮਰੇਡ ਯਸ਼ਪਾਲ ਝਬਾਲ, ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰਤਾਪ ਸਿੰਘ ਗੁਰੀ, ਯੋਗੇਸ਼ ਕਾਮਰਾ ਅਤੇ ਹੋਰ ਮੈਂਬਰ ਇਸ ਸਮੇਂ ਹਾਜ਼ਰ ਸਨ।ਜਿੰਨਾਂ ਨੇ ਮਾਹਾਰਾਜਾ ਰਣਜੀਤ ਸਿੰਘ ਨੂੰ ਸਤਕਾਰ ਭੇਟ ਕੀਤਾ।
ਸਰਪ੍ਰਸਤ ਪ੍ਰਿੰਸੀਪਲ ਅਣਖੀ ਅਤੇ ਪ੍ਰਧਾਨ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਸੀ।ਉਨਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ‘ਤੇ ਰਾਮ ਬਾਗ ਲਵਾਇਆ ਸੀ।ਸੰਨ 1990 ਤੱਕ ਤਾਂ ਰਾਮ ਬਾਗ ਦੀ ਸ਼ਾਨ ਅਤੇ ਸੰਭਾਲ ਤਸੱਲੀਬਖਸ ਸੀ, ਪ੍ਰੰਤੂ ਉਸ ਉਪਰੰਤ ਨਗਰ ਨਿਗਮ ਪ੍ਰਸ਼ਾਸ਼ਨ ਨੇ ਬਾਗ ਦੀ ਸਾਂਭ-ਸੰਭਾਲ ਨੂੰ ਤਕਰੀਬਨ ਵਿਸਾਰ ਹੀ ਦਿੱਤਾ ਹੈ।ਅੱਜ ਬਾਗ ਦੀ ਹਾਲਤ ਬੇਹੱਦ ਤਰਸਯੋਗ ਹੈ।ਸਮਰ ਪੈਲਸ ਜਿਸ ਦੀ ਉਸਾਰੀ ਲਗਭਗ ਦੋ ਸਾਲ ਦੇ ਸਮੇਂ ਵਿਚ ਮੁਕੰਮਲ ਹੋ ਗਈ ਸੀ, ਦੇ ਨਵੀਨੀਕਰਨ ‘ਤੇ ਪੰਦਰਾਂ ਸਾਲ ਲਗ ਗਏ।ਪਰ ਕੰਮ ਅਜੇ ਵੀ ਨਹੀਂ ਮੁੱਕਾ।ਨਾਮਧਾਰੀ ਯਾਦਗਾਰ ਨਜ਼ਦੀਕ ਡਿਓੜੀ ਤੋਂ ਸਰਵਿਸ ਕਲੱਬ ਡਿਓੜੀ ਤੱਕ ਦਾ ਸਾਰਾ ਖੇਤਰ ਬੜੀ ਬੁਰੀ ਹਾਲਤ ਵਿੱਚ ਹੈ।ਸਾਫ਼ ਸਫ਼ਾਈ ਪੱਖੋਂ ਹਾਲਤ ਬਹੁਤ ਮੰਦੀ ਹੈ।ਉਨਾਂ ਕਿਹਾ ਕਿ ਸਥਾਨਕ ਰਾਜਨੀਤਕ ਨੇਤਾਵਾਂ ਦੀ ਸ਼ਹਿ ‘ਤੇ ਬਾਗ਼ ਦਾ ਵੱਡਾ ਹਿੱਸਾ ਗੈਰ ਕਾਨੂੰਨੀ ਤਰੀਕਿਆਂ ਨਾਲ ਵੱਖ-ਵੱਖ ਅਦਾਰਿਆਂ ਦੇ ਹਵਾਲੇ ਕੀਤਾ ਹੋਇਆ ਹੈ।ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ, ਜਿਲ੍ਹਾ ਪ੍ਰਸਾਸ਼ਨ ਅਤੇ ਨਗਰ ਨਿਗਮ ਬਾਗ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਵੇ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media