ਅੰਮ੍ਰਿਤਸਰ, 14 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ ਅਤੇ ਕੈਂਪਸਾਂ ਵਿਚ ਜਲਦੀ ਹੀ ਮੁੜ ਪਰਤ ਆਉਣਗੀਆਂ ਰੌਣਕਾਂ।ਇਸ
ਸੰਬੰਧੀ ਪੰਜਾਬ ਸਰਕਾਰ ਅਤੇ ਯੂ.ਜੀ.ਸੀ ੴਹਟਟਪ://ਣੁ.ਜ.ਿਸ/ਿ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂੁਨੀਵਰਸਿਟੀ ਪ੍ਰਸ਼ਾਸਨ ਵਲੋਂ ਆਪਣੇ ਪੱਧਰ ਤੇ ਪ੍ਰਬੰਧ ਮੁੰਕਮੰਲ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ।ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਵਿਚ ਯੂਨੀਵਰਸਿਟੀ ਨੂੰ ਤਿੰਨ ਪੜਾਵਾਂ ਵਿਚ ਖੋਲਣ ਸੰਬੰਧੀ ਜਾਣਕਾਰੀ ਦੇਂਦਿਆਂ ਉਪ-ਕੁਲਪਤੀ ਪ੍ਰੋਫੈਸਰ ਡਾ: ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੋਰੋਨਾ ਕਾਲ ਦੌਰਾਨ ਆਈਆਂ ਚੁਣੋਤੀਆਂ ਨੂੰ ਸਵੀਕਾਰ ਕਰਦਿਆਂ ਜਿਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਉੱਥੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਢੁਕਵੇਂ ਪ੍ਰਬੰਧ ਕਰਕੇ ਪੜ੍ਹਾਈ ਦਾ ਇਕ ਚੰਗਾ ਮਾਹੌਲ ਬਣਾ ਕੇ ਰੱਖਿਆ ਗਿਆ ਅਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਸੁਨਿਹਰੀ ਅਤੇ ਉਜਵੱਲ ਭਵਿੱਖ ਲਈ ਉਚਿਤ ਕਦਮ ਚੁੱਕੇ ਜਾਣਗੇ।ਮੀਟਿੰਗ ਦੌਰਾਨ ਜਿਥੇ ਹੋਰ ਵੀ ਕਈ ਅਕਾਦਮਿਕ ਫੈਸਲੇ ਲਏ ਗਏ ਉਥੇ ਯੂਨੀਵਰਸਿਟੀ ਵਿਚ ਕੀਤੀਆਂ ਗਈਆਂ ਨਵੀਆਂ ਨਿਯੁੱਕਤੀਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ: ਕਰਨਜੀਤ ਸਿੰਘ ਕਾਹਲੋਂ ਵਲੋਂ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਗਿਆ ਜਦੋਂ ਕਿ ਇਸ ਤੋਂ ਪਹਿਲਾਂ ਉਪ ਕੁਲਪਤੀ ਜੀ ਵਲੋਂ ਸਿੰਡੀਕੇਟ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਆਸ ਪ੍ਰਗਟਾਈ ਕਿ ਉਹ ਯੂਨੀਵਰਸਿਟੀ ਦੇ ਵਿਕਾਸ ਲਈ ਲਗਾਤਾਰ ਆਪਣੇ ਕੀਮਤੀ ਸੁਝਾਅ ਦੇਂਦੇ ਰਹਿਣਗੇ ।
ਮੀਟਿੰਗ ਵਿਚ ਜਿੱਥੇ ਕਈ ਸਿੰਡੀਕੇਟ ਮੈਂਬਰ ਹਾਜਰ ਸਨ ਉੱਥੇ ਆਨਲਾਈਨ ਹਾਜਰ ਰਹਿ ਕੇ ਪੰਜਾਬ ਸਰਕਾਰ ਦੇ ਉੱਚੇਰੀ ਸਿੱਖਿਆ ਸਕੱਤਰ ਸ੍ਰੀ ਰਾਹੁਲ ਭੰਡਾਰੀ, ਯੁੂ.ਜੀ.ਸੀ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਵੇਦ ਪ੍ਰਕਾਸ਼ ਅਤੇ ਕੇਂਦਰੀ ਯੂਨੀਵਰਸਿਟੀ ਉੜੀਸਾ ਦੇ ਸਾਬਕਾ ਵਾਈਸ-ਚਾਂਸਲਰ, ਪ੍ਰੋਫੈਸਰ ਮੁਹੰਮਦ ਮੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਐਸ.ਐਸ ਬਹਿਲ ਵੀ ਹਾਜਰ ਸਨ।ਇਸ ਸਮੇਂ ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਤੇ ਵਿਸ਼ੇਸ਼ ਜੋਰ ਦਿੱਤਾ ਗਿਆ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕੋਵਿਡ-19 ਸੰਬੰਧੀ ਜਾਰੀ ਹੋਈਆਂ ਨਵੀਂਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫਿਲਹਾਲ ਕੋਰਸਾਂ ਦੀਆਂ ਫਾਈਨਲ ਕਲਾਸਾਂ ਤਿੰਨ ਪੜਾਵਾਂ ਵਿਚ ਸ਼ੁਰੂ ਕੀਤੀਆਂ ਜਾਣਗੀਆਂ।ਇਸ ਸੰਬੰਧੀ ਹਦਾਇਤਾਂ ਕਾਲਜਾਂ ਅਤੇ ਵਿਭਾਗਾਂ ਦੇ ਮੁੱਖੀਆਂ ਨੂੰ ਕਰ ਦਿੱਤੀਆਂ ਗਈਆਂ ਹਨ ਕਿ ਉਹ ਜੋ ਵੀ ਪੰਜਾਬ ਸਰਕਾਰ ਵਲੋਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਦੇ ਅਨੁਸਾਰ ਚੱਲ ਕੇ ਫਾਈਨਲ ਕਲਾਸਾਂ ਦੀ ਪੜ੍ਹਾਈ ਆਫਲਾਈਨ ਸ਼ੁਰੂ ਕਰ ਦੇਣ।ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਜਾ ਰਹੀ ਸੀ ।
ਪ੍ਰੋ: ਸੰਧੂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਅੇਗਰੀਕਲਚਰ, ਬਾਇਟੈਕਨਾਲਜੀ, ਬੋਟੈਨੀਕਲ ਐਂਡ ਇੰਨਵਾਇਰਮੈਂਟ ਸਾਇੰਸਜ, ਕਮਿਸਟਰੀ, ਸਿਵਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ ਐਂਡ ਟੈਕਨਾਲਜੀ, ਇਲੈਟ੍ਰੋਨਿਕਸ ਟੈਕਨਾਲਜੀ, ਫੁੂੁਡ ਸਾਇੰਸ ਐਂਡ ਟੈਕਨਾਲਜੀ, ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ, ਹਿਊਮਨ ਜੈਨੇਟਿਕਸ, ਮਕੈਨੀਕਲ ਇੰਜੀਨੀਅਰਿੰਗ, ਮਾਈਕਰੋਬਾਇਲਜੀ, ਮਾਲੀਕਿਉਲਰ ਬਾਇਲਜੀ ਐਂਡ ਬਾਇੳਕੈਮਿਸਟਰੀ, ਮਿਆਸ ਸਪੋਰਟਸ ਸਾਇੰਸ ਐਂਡ ਮੈਡੀਸਨ, ਫਾਰਮਾਸਿਊਟੀਕਲ ਸਾਇੰਸਜ, ਫਿਜਿਕਸ, ਫਿਜਿਕਲ ਅੇਜੂਕੇਸ਼ਨ, ਫਿਜੀੳਥੈਰੇਪੀ, ਜੂਆਲੋਜੀ, ਟੂਰਿਜਮ ਐਂਡ ਹਾਸਪਿਟੈਲਟੀ ਇਸੇ ਤਰਾਂ ਦੂਸਰੇ ਪੜਾਅ ਵਿਚ ਕੰਪਿਊਟਰ ਸਾਇੰਸ, ਮਾਸ ਕਮਿਊਨੀਕੇਸ਼ਨ, ਮਿਊਜ਼ਿਕ, ਯੂਨੀਵਰਸਿਟੀ ਸਕੂਲ ਆਫ ਫਾਇਨੀਸ਼ਿਅਲ ਸਟਡੀਜ ਅਤੇ ਯੂ ਬੀ ਐਸ ਫਾਇਨਲ ਕਲਾਸਾਂ ਵਿੱਚ ਪੜ ਰਹੇ ਵਿਦਿਆਰਥੀਆਂ ਦੀਆਂ ਕਲਾਸਾਂ ਵਿਭਾਗਾਂ ਵਿਚ ਲਗਣੀਆਂ ਸ਼ੁਰੂ ਹੋ ਜਾਣਗੀਆਂ।ਬਾਕੀ ਰਹਿੰਦੇ ਵਿਭਾਗਾਂ ਦੀਆਂ ਕਲਾਸਾਂ ਤੀਸਰੇ ਪੜਾਅ ਵਿਚ ਸ਼ੁਰੂ ਕੀਤੀਆਂ ਜਾਣਗੀਆਂ ।
ਮੀਟਿੰਗ ਦੌਰਾਨ ਹੋਰ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਸਟੀਚਿਊਟ ਆਫ਼ ਕੰਪਨੀ ਸੈਕਟਰੀਜ਼ ਆਫ਼ ਇੰਡੀਆ ਦੇ ਨਾਲ ਹੋਣ ਵਾਲੇ ਸਮਝੌਤੇ, ਨਵੇਂ ਕੋਰਸਾਂ ਦੀ ਸ਼ੁਰੂਆਤ, ਯੂਨੀਵਰਸਿਟੀ ਕੈਂਪਸ, ਖੇਤਰੀ ਕੈਂਪਸ ਅਤੇ ਕਾਂਸਟੀਚਿਊਟ ਕਾਲਜਾਂ ਵਿੱਚ ਵੱਖ ਵੱਖ ਕੋਰਸਾਂ ਲਈ ਸੀਟਾਂ ਦੀ ਗਿਣਤੀ ਵਧਾਉਣ, ਵੱਖ-ਵੱਖ ਵਿਭਾਗਾਂ ਵਿੱਚ ਨਵੀਂਆਂ ਨਿਯੁੱਕਤੀਆਂ ਅਤੇ ਮੁੜ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਥੇ 19 ਪੀ.ਐਚ.ਡੀ. ਦੀਆਂ ਡਿਗਰੀਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media