Friday, September 25, 2026

ਮੇਅਰ ਕਰਮਜੀਤ ਸਿੰਘ ਵਲੋਂ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

ਮਦਨ ਮੋਹਨ ਮਾਲਵੀਆ ਰੋਡ ਅਤੇ ਲਾਰੰਸ ਰੋਡ ਤੇ ਲੱਗੀਆਂ ਆਧੁਨਿਕ ਐਲ.ਈ.ਡੀ ਸਟਰੀਟ ਲਾਈਟਾਂ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ।
                   ਇਸੇ ਦੌਰਾਨ ਉਨਾਂ ਨੇ ਸ਼ਹਿਰ ਦੀ ਪ੍ਰਮੁੱਖ ਸੜਕ ਮਦਨ ਮੋਹਨ ਮਾਲਵੀਆ ਰੋਡ ਅਤੇ ਲਾਰੰਸ ਰੋਡ ਵਿਖੇ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦੇ ਨਾਲ ਕਚਹਿਰੀ ਰੋਡ ਸਥਿਤ ਰਿਆਲਟੋ ਸਿਨੇਮਾ ਚੌਂਕ ‘ਚੇ ਮਿੰਨੀ ਹਾਈਮਾਸਟ ਲਾਈਟ ਦਾ ਉਦਘਾਟਨ ਕੀਤਾ ਗਿਆ।ਮੇਅਰ ਰਿੰਟੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਐਲ.ਈ.ਡੀ ਲਾਈਟਾਂ ਕ੍ਰਿਸਟਲ ਚੌਂਕ ਤੋਂ ਆਦਰਸ਼ ਟਾਕੀਜ਼ ਚੌਂਕ ਅਤੇ ਨਾਵਲਟੀ ਚੌਂਕ ਤੋਂ ਡੀ-ਮਾਰਟ ਤੱਕ ਲਗਾਈਆਂ ਗਈਆਂ ਹਨ।ਇਹਨਾਂ ਰੋਡਾਂ ‘ਤੇ ਪਹਿਲਾਂ ਸਟਰੀਟ ਲਾਈਟਾਂ ਵਿਚੋਂ ਕੁੱਝ ਲਾਈਟਾਂ ਦਾ ਰੱਖ ਰਖਾਅ ਨਗਰ ਸੁਧਾਰ ਟਰੱਸਟ ਦੇ ਅਧਿਕਾਰ ਖੇਤਰ ਵਿਚ ਆਉਂਦਾ ਸੀ ਜੋ ਕਿ ਤਕਰੀਬਨ ਖਰਾਬ ਜਾਂ ਬੰਦ ਹੀ ਰਹਿੰਦੀਆਂ ਸਨ।ਉਨਾਂ ਕਿਹਾ ਕਿ ਦੀਵਾਲੀ ਦੇ ਇਸ ਸ਼ੁਭ ਅਵਸਰ ‘ਤੇ ਸ਼ਹਿਰ ਵਾਸੀਆਂ ਦੀ ਸਹੁਲਤ ਨੂੰ ਮੁੱਖ ਰੱਖਦੇ ਹੋਏ ਮੇਅਰ ਵਲੋਂ ਉਚੇਚੇ ਉਪਰਾਲੇ ਕਰਕੇ ਇਹਨਾਂ ਪ੍ਰਮੁੱਖ ਸੜਕ ਤੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ 110 ਵਾਟ ਦੀਆਂ 126 ਐਲ.ਈ.ਡੀ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਪੁਰਾ ਕਰਵਾਇਆ ਗਿਆ ਹੈ।
                    ਇਸ ਮੌਕੇ ਤੇ ਕੌਂਸਲਰ ਸਮੀਰ ਦੱਤਾ, ਸੰਜੀਵ ਟਾਂਗਰੀ, ਨਿਗਰਾਨ ਇੰਜੀਨੀਅਰ ਅਨੁਰਾਗ ਮਹਾਜਨ, ਕਾਰਜਕਾਰੀ ਇੰਜੀਨੀਅਰ ਅਸ਼ਵਨੀ ਕੁਮਾਰ, ਮਹੇਸ਼ ਜੇ.ਈ ਅਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …