
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ) – ਚਿੰਤਪੁਰਨੀ ਮੈਡੀਕਲ ਕਾਲਿਜ ਦੇ ਵਿਦਿਆਰਥੀਆ ਨੇ ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਘਰ ਦੇ ਬਾਹਰ ਬੀਤੀ ਰਾਤ ਕਾਲੀ ਦਿਵਾਲੀ ਮਨਾਉਣ ਦੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਉਪਰੰਤ ਉਸ ਨੂੰ ਵਾਪਸ ਲੈ ਕੇ ਜੋਸ਼ੀ ਪ੍ਰਤੀ ਆਪਣੇ ਨਰਮ ਰੁੱਖ ਦਾ ਪ੍ਰਗਟਾਵਾ ਕੀਤਾ ਹੈ।ਵਿਦਿਆਰਥੀਆਂ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੌਰਚੇ (ਜੇ.ਪੀ.ਐਮ.ਓ) ਦੇ ਆਗੂ ਜਰਮਨਜੀਤ ਸਿੰਘ ਬਾਠ ਨੇ ਕਿਹਾ ਕਿ ਇਸ ਫੈਸਲੇ ਦਾ ਇਕ ਮੁੱਖ ਕਾਰਨ ਇਹ ਵੀ ਸੀ ਤੇ ਬੀਤੇ 11 ਅਕਤੂਬਰ ਨੂੰ ਇਹਨਾ ਵਿਦਿਆਰਥੀਆ ਨੇ ਸ੍ਰੀ ਜੋਸ਼ੀ ਦੇ ਘਰ ਦੇ ਬਾਹਰ ਰਾਤ ਸਮੇ ਕੀਤੇ ਰੋਸ਼ ਪ੍ਰਦਰਸ਼ਨ ਵਿਚ ਇਕ ਵਿਦਿਆਰਥੀ ਨੇ ਆਪਣੀ ਨਾੜ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤਿੰਨ ਲੜਕੀਆ ਦੇ ਬੇਹੋਸ਼ ਹੋ ਗਈਆਂ।
ਸਟੂਡੈਟਸ ਐਕਸ਼ਨ ਕਮੇਟੀ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਰਾਤ ਸਮੇ ਕਾਲੀ ਦੀਵਾਲੀ ਮਨਾਉਣ ਦੇ ਐਕਸ਼ਨ ਸਮੇ ਦੁਬਾਰਾ ਕੋਈ ਅਣਸੁਖਵੀ ਘਟਨਾ ਨਾ ਵਾਪਰ ਜਾਵੇ।ਇਸ ਕਰਕੇ ਇਹਨਾਂ ਵਿਦਿਆਰਥੀਆਂ ਨੇ ਆਪਣੇ ਕੈਂਪ ਵਿਚ ਹੀ ਰਹਿ ਕੇ ਕਾਲੀ ਦੀਵਾਲੀ ਮਨਾ ਕੇ ਜੋਸ਼ੀ ਦੇ ਅੜੀਅਲ ਵਤੀਰੇ ਪ੍ਰਤੀ ਆਪਣੀ ਭੜਾਸ ਕੱਢੀ। ਸ੍ਰੀ ਬਾਠ ਨੇ ਦੱਸਿਆ ਕਿ ਚਿੰਤਪੁਰਨੀ ਮੈਡੀਕਲ ਕਾਲਜ ਦਾ ਪ੍ਰਬੰਧਕ ਕੱਝ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆ ਰਾਹੀ ਵਰਗਲਾ ਕੇ ਕਾਲਜ ਵਿਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਸਟੂਡੈਂਟਸ ਐਕਸ਼ਨ ਕਮੇਟੀ ਦਾ ਤਰਕ ਹੈ ਕਿ ਜਦੋ ਮੈਡੀਕਲ ਕੌਂਸਲ ਆਫ ਇੰਡੀਆ ਨੇ ਕਾਲਜ ਦੀ ਮਾਨਤਾ ਹੀ ਖਤਮ ਕਰ ਦਿੱਤੀ ਹੈ ਤਾਂ ਵਿਦਿਆਰਥੀ ਕਾਲਜ ਦੀ ਮਾਨਤਾ ਦੁਬਾਰਾ ਬਹਾਲ ਹੋਣ ਤੋ ਪਹਿਲਾ ਇਸ ਕਾਲਜ ਦਾ ਮੂੰਹ ਕਿਵੇ ਵੇਖ ਸਕਦੇ ਹਨ।ਚਿੰਤਪੁਰਨੀ ਮੈਡੀਕਲ ਦੇ ਮਾਮਲੇ ਨੂੰ ਧੋਖਾ-ਧੜੀ ਦੀ ਸਾਜਿਸ਼ ਮੰਨਦੇ ਹੋਏ ਸ੍ਰੀ ਬਾਠ ਨੇ ਕਿਹਾ ਕਿ ਇਹ 150 ਵਿਦਿਆਰਥੀ ਕਾਲਜ ਦੇ ਪ੍ਰਬੰਧਕ ਸ੍ਰੀ ਸਵਰਨ ਸਲਾਰੀਆ ਤੋਂ ਲੈ ਕੇ ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਤੱਕ ਭਾਜਪਾ ਦੇ ਮੱਕੜ ਜਾਲ ਵਿਚ ਫਸੇ ਹੋਏ ਮਹਿਸੂਸ ਕਰ ਰਹੇ ਹਨ, ਕਿਉਕਿ ਵਿਦਿਆਰਥੀਆ ਬਾਬਾ ਫਰੀਦ ਯੁਨੀਵਰਸਿਟੀ ਦੇ ਦੂਜੇ ਮਾਨਤਾ ਪ੍ਰਾਪਤ ਕਾਲਜ ਵਿਚ ਭੇਜਣ ਦਾ ਮਾਮਲਾ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਂਝੇ ਯਤਨਾ ਨਾਲ ਜੁੜਿਆ ਹੋਇਆ ਹੈ।ਸ੍ਰੀ ਬਾਠ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਚ ਕਾਲਜ ਦੇ ਜਖਮੀ ਵਿਦਿਆਰਥੀ ਹਰਸੁਖਬੀਰ ਸਿੰਘ ਨੂੰ ਦੀਵਾਲੀ ਤੋ ਪਹਿਲਾ ਹਸਪਤਾਲ ਤੋ ਛੁੱਟੀ ਮਿਲ ਗਈ ਹੈ ਅਤੇ ਡਾਕਟਰਾਂ ਨੇ ਉਸ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media