Sunday, June 15, 2025
Breaking News

ਇਮਾਰਤੀ ਕਾਰਕੁੰਨ ਕਮੇਟੀ (ਬਿਲਡਜ਼) ਨੇ ਮਨਾਇਆ ਵਿਸ਼ਵਕਰਮਾ ਦਿਵਸ

‘ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ’ ਦੇ ਅਹੁਦੇਦਾਰਾਂ ਨੂੰ ਦਿੱਤੇ ਨਿਯੁੱਕਤੀ ਪੱਤਰ

PPN24101414
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਵਿਖੇ ਇਮਾਰਤੀ ਕਾਰਕੁੰਨ ਕਮੇਟੀ (ਬਿਲਡਜ਼) ਵੱਲੋਂ ਰਾਮਗੜ੍ਹੀਆ ਭਾਈਚਾਰੇ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਕਰਮਾ ਡੇਅ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਿੱਚਰਦੀਆਂ ਰਾਮਗੜ੍ਹੀਆ ਭਾਈਚਾਰੇ ਦੀਆਂ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ, ਜਦਕਿ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਨੇ ਮੁੱਖ ਮਹਿਮਾਨ ਸੁਨੀਲ ਦੱਤੀ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿੰਨ੍ਹਾਂ ਨੂੰ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਟਰੱਕਾਂ ਵਾਲਾ ਨੇ ਬਾਬਾ ਵਿਸ਼ਕਰਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੈਰੋਕਾਰ ਖਾਸਕਰ ਰਾਮਗੜ੍ਹੀਆ ਭਾਈਚਾਰੇ ਦਾ ਸ਼ਹਿਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਹੈ, ਜੋ ਇਮਾਰਤੀ ਤੇ ਇੰਡਸਟਰੀਅਲ ਖੇਤਰ ਵਿੱਚ ਲੱਖ ਮੁਸੀਬਤਾਂ ਦੇ ਬਾਵਜੂਦ ਵੀ ਸ਼ਹਿਰ ਦਾ ਨਾਮ ਰੌਸ਼ਨਾ ਰਹੇ ਹਨ।ਹਰਜਿੰਦਰ ਸਿੰਘ ਠੇਕੇਦਾਰ ਨੇ ਵਿਸ਼ਵਕਰਮਾ ਵੈਲਫੇਅਰ ਟਰੱਸਟ ਤੇ ਇਮਾਰਤੀ ਕਰਾਰਕੁੰਨ ਕਮੇਟੀ (ਬਿਲਡਰਜ਼) ਵਲੋਂ ਚਾਟੀਵਿੰੰਡ ਚੌਂਕ ਨੇੜੇ ਬਣਾਏ ਜਾ ਰਹੇ ਦਰਵਾਜਾ ਰਾਮਗੜ੍ਹੀਆ ਲਈ ਇੱਕ ਲੱਖ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ, ਜਿਸ ਨਾਲ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ।

PPN24101415
ਇਸ ਪ੍ਰੋਗਰਾਮ ਵਿੱਚ ਰਾਮਗੜ੍ਹੀਆ ਭਾਈਚਾਰੇ ਦੀ ਉੱਘੀ ਸਖਸ਼ੀਅਤ ਉਂਕਾਰ ਸਿੰਘ ਸੰਧੂ ਵੱਲੋਂ ਭਾਈਚਾਰੇ ਦੀ ਭਲਾਈ ਤੇ ਵਿਕਾਸ ਲਈ ਬਣਾਈ ਸੰਸਥਾ ‘ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ’ ਦੇ ਅਹੁਦੇਦਾਰਾਂ ਨੂੰ ਨਿਯੁੱਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ, ਜਨ: ਸਕੱਤਰ ਅਮਰ ਸਿੰਘ ਸੋਖੀ, ਸਕੱਤਰ ਭਗਵੰਤ ਸਿੰਘ, ਸੀਨੀ: ਮੀਤ ਪ੍ਰਧਾਨ ਦਲਜੀਤ ਸਿੰਘ, ਰਜਿੰਦਰ ਸਿੰਘ ਭੁੱਲਰ, ਪਿਆਰਾ ਸਿੰਘ ਮਠਾਰੂ, ਅਜੀਤ ਸਿੰਘ ਹਰਜੀਤ ਪੈਲਸ, ਪਰਮਜੀਤ ਸਿੰਘ ਉਸਾਹਨ, ਮਨਜੀਤ ਸਿੰਘ ਮੰਜ਼ਿਲ, ਸੁਰਿੰਦਰ ਸਿੰਘ ਸਹਿਮੀ, ਗਿਆਨ ਸਿੰਘ ਬਮਰਾਹ, ਕਰਤਾਰ ਸਿੰਘ, ਤ੍ਰਿਲੋਕ ਸਿੰਘ, ਰਣਬੀਰ ਸਿੰਘ, ਸਤਿਨਾਮ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਨਿਰਮਲ ਸਿੰਘ, ਸਤਿਨਾਮ ਸਿੰਘ, ਸੁਖਬੀਰ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ (ਗੁਲਾਬਾ), ਹਰਪਾਲ ਸਿੰਘ ਬਮਰਾਹ, ਕਰਨਬੀਰ ਸਿੰਘ ਉਸਾਹਨ, ਜਸਬੀਰ ਸਿੰਘ ਸੱਗੂ, ਜਤਿੰਦਰਪਾਲ ਸਿੰਘ ਸੋਖੀ, ਸਤਿੰਦਰ ਸਿੰਘ ਸੱਗੂ, ਬਲਵਿੰਦਰ ਸਿੰਘ ਆਸਲ, ਗੁਰਦੇਵ ਸਿੰਘ ਬਾਊ, ਰਜਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਬਿੱਟੂ, ਦਲਬੀਰ ਸਿੰਘ ਐਡਵੋਕੇਟ, ਜਸਵਿੰਦਰ ਸਿੰਘ ਸਹਿਮੀ, ਗੁਰਚਰਨ ਸਿੰਘ ਚੰਨਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply