Friday, July 31, 2026

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਪਿੰਡ ਸ਼ੇਰਵਾਲੀਕੋਟ ਦਾ ਕੀਤਾ ਦੌਰਾ

ਸੰਗਰੂਰ, 18 ਨਵੰਬਰ (ਜਗਸੀਰ ਲੌਂਗੋਵਾਲ) – ਗਊਧਨ ਦੀ ਬੇਅਦਬੀ ਅਤੇ ਗਊ ਹੱਤਿਆ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ `ਚ ਲਿਆਂਦੀ ਜਾਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਮਲੇਰਕੋਟਲਾ ਦੇ ਪਿੰਡ ਸ਼ੇਰਵਾਲੀਕੋਟ ਵਿਖੇ ਗਊਧਨ ਦੇ ਅੰਗ ਮਿਲਣ ਵਾਲੀ ਥਾਂ ‘ਤੇ ਘਟਨਾ ਦਾ ਜਾਇਜ਼ਾ ਲੈਂਦਿਆ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਦੀ ਹੈ, ਉਥੇ ਆਪਸੀ ਭਾਈਚਾਰਾ ਵੀ ਖਰਾਬ ਹੁੰਦਾ ਹੈ।ਇਸ ਲਈ ਮਲੇਰੋਕਲਾ ਵਿਖੇ ਹੋਈ ਘਟਨਾ ਦੇ ਦੋਸ਼ੀਆ ਨੂੰ ਜਲਦ ਸਲਾਖਾਂ ਵਿੱਚ ਪਹੁੰਚਾਇਆ ਜਾਵੇਗਾ।
               ਸਚਿਨ ਸ਼ਰਮਾ ਨੇ ਸਮਾਜ ਅੰਦਰ ਮਦਭੇਦ ਫੈਲਾਉਣ ਦੇ ਮਨਸੂਬਿਆ ਨਾਲ ਬੇਸਹਾਰਾ ਗਊਧਨ ਦੀਆਂ ਹੱਤਿਆਵਾਂ ਨੂੰ ਅੰਜ਼ਾਮ ਦੇਣ ਵਾਲੇ ਭੈੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਮਿਸ਼ਨ ਹਰ ਵਸੀਲੇ ਅਪਣਾਉਂਦਿਆਂ ਗਊਧਨ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਲਈ ਸਿਫਾਰਸਸ਼ ਕਰੇਗਾ, ਤਾਂ ਜੋ ਭਵਿੱਖ ‘ਚ ਕੋਈ ਵੀ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ।ਉਨ੍ਹਾਂ ਕਿਹਾ ਕਿ ਗਊ ਹੱਤਿਆ ਦੇ ਮਾਮਲੇ `ਚ 10 ਸਾਲ ਦੀ ਸਜ਼ਾ ਹੋ ਸਕਦੀ ਹੈ।ਜਿਸ ਦੇ ਵਿਚ ਹੋਰ ਵਾਧਾ ਕਰਨ ਲਈ ਸਰਕਾਰ ਨੂੰ ਜਲਦ ਤਜਵੀਜ਼ ਭੇਜੀ ਜਾਵੇਗੀ।
                  ਉਨ੍ਹਾਂ ਕਿਹਾ ਕਿ ਉਨ੍ਹਾਂ ਦੱਸਿਆ ਕਿ ਕਮਿਸ਼ਨ ਸੂਬੇ ਵਿੱਚ ਪਹਿਲਾਂ ਹੀ ਗਉਧਨ ਦੇ ਰੱਖ-ਰਖਾਅ, ਹਰਾ ਚਾਰਾ, ਤੂੜੀ, ਸਾਫ ਪਾਣੀ, ਚਿਕਿਤਸਾ ਅਤੇ ਗਉਧਨ ਸਿਹਤ ਭਲਾਈ ਕੈਪਾਂ ਨੂੰ ਲੈ ਕੇ ਕਾਰਜ਼ਸੀਲ ਹੈ। ਇਸ ਮੌਕੇ ਐਸ.ਡੀ.ਐਮ. ਮਲੇਰੋਕਟਲਾ ਵਿਕਰਮਜੀਤ ਪਾਂਥੇ, ਡੀ.ਐਸ.ਪੀ ਪਵਨਜੀਤ ਸਿੰਘ, ਡਾ. ਐਚ.ਐਸ ਸੇਖੋਂ, ਸੀ.ਈ.ਓ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …