ਫੌਜ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਕੋਰਸ ਵੀ ਅਰੰਭ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਅੰਮ੍ਰਿਤਸਰ ਨੇ ਦੱਸਿਆ ਹੈ ਕਿ
ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੁਟਮੈਟ ਕੋਰਸ ਸਾਰੇ ਵਰਗ ਦੇ ਬੱਚਿਆਂ ਲਈ ਲਾਗੂ ਹੈ।ਇਹ ਕੋਰਸ ਵਿੱਚ 01 ਦਸੰਬਰ 2020 ਤੋਂ 04 ਦਸੰਬਰ 2020 ਤੱਕ ਪੰਜਾਬ ਰੈਜਿਮੈਂਟ ਸੈਂਟਰ, ਰਾਮਗੜ੍ਹ ਵਿਖੇ ਰਿਲੇਸ਼ਨਸ਼ਿਪ ਵਿੱਚ ਹੋਣ ਵਾਲੀ ਭਰਤੀ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਪੂਰੀ ਤਿਆਰ ਕਰਵਾਈ ਜਾਵੇਗੀ।ਇਸ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ।ਬੈਚ 23 ਨਵੰਬਰ 2020 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਪ੍ਰੀ ਰਿਕਰੁਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲਾ੍ ਰੱਖਿਆ ਸੇਵਾਵਾਂ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਰਿਪੋਰਟ ਕਰਨ।
ਕਰਨਲ ਨੇ ਦੱਸਿਆ ਕਿ ਇਸ ਦਫਤਰ ਵਿਖੇ ਰੈਗੂਲਰ ਕੰਪਿਊਟਰ ਕੋਰਸਾਂ ਲਈ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਲੋਜੀ ਵਿੱਚ ਨਵੇਂ ਸਾਲ ਦੇ ਸੈਸ਼ਨ 2020-21 ਦਾ ਦਾਖਲੇ ਵੀ ਚੱਲ ਰਹੇ ਹਨ।ਜਿਸ ਦੀ ਦਾਖਲੇ ਦੀ ਆਖਰੀ ਮਿਤੀ 30 ਨਵੰਬਰ 2020 ਹੈ।ਜਿਸ ਵਿੱਚ ਬੀ.ਐਸ.ਸੀ (ਆਈ.ਟੀ) ਐਮ.ਐਸ.ਸੀ (ਆਈ.ਟੀ) ਅਤੇ ਪੀ.ਜੀ.ਡੀ.ਸੀ.ਏ ਦੇ ਕੋਰਸ ਸ਼ਾਮਿਲ ਹਨ।ਇਹ ਕੋਰਸ ਐਕਸ ਸਰਵਿਸਮੈਂਨ ਅਤੇ ਸ਼ੈਡਿਊਲ ਕਾਸਟ ਵਰਗ ਦੇ ਬੱਚਿਆਂ ਲਈ ਘੱਟ ਤੋਂ ਘੱਟ ਫੀਸਾਂ ‘ਤੇ ਚਲਾਏ ਜਾਂਦੇ ਹਨ।ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।
ਉਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਵਿਚ ਆ ਕੇ ਜਾਂ ਦਫਤਰ ਨਾਲ ਫੋਨ ਨੰਬਰ 0183-2212103 ਅਤੇ 988684259 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media