Thursday, April 16, 2026

ਲੌਂਗੋਵਾਲ ਵਿਖੇ ਚੌਪਰ ਸਰੈਡਰ ਕਮ-ਸੀਡਰ ਨਾਲ ਕਣਕ ਦੀ ਬਿਜ਼ਾਈ ਦਾ ਤਜ਼ੱਰਬਾ – ਡਾ. ਗਰਵੇਾਲ

ਲੌਂਗੋਵਾਲ, 22 ਨਵੰਬਰ (ਜਗਸੀਰ ਲੌਂਗੋਵਾਲ) – ਬਲਾਕ ਸੰਗਰੂਰ ਦੇ ਸਰਕਲ ਲੌਂਗੋਵਾਲ ਵਿਖੇ ਝੋਨੇ ਦੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਹਿੱਤ ਚੌਪਰ ਸਰੈਡਰ ਕਮ-ਸੀਡਰ ਨਾਲ ਕਣਕ ਦੀ ਬਿਜਾਈ ਦਾ ਤਜਰਬਾ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।
               ਉਨ੍ਹਾਂ ਦੱਸਿਆ ਕਿ ਇਹ ਤਜਰਬਾ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦੇ ਖੇਤ ‘ਤੇ ਕੀਤਾ ਗਿਆ ਹੈ ਜ਼ੋ ਕਿ ਪਿਛਲੇ ਲਗਾਤਾਰ 7 ਸਾਲਾਂ ਤੋ ਝੋਨੇ ਦੀ ਪਰਾਲੀ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜ਼ਾਈ ਕਰ ਰਿਹਾ ਹੈ ਅਤੇ ਭਰਪੂਰ ਝਾੜ ਵੀ ਲੈ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਕਣਕ ਦੀ ਬਿਜ਼ਾਈ ਕਰਨ ‘ਤੇ ਜਿਥੇ ਇੱਕ ਪਾਸੇ ਪਰਾਲੀ ਦਾ ਸੁਚੱਜਾ ਨਿਪਟਾਰਾ ਹੁੰਦਾ ਹੈ, ਉਥੇ 25 ਤੋ 30 ਕਿਲੋ ਬੀਜ਼ ਨਾਲ ਪ੍ਰਤੀ ਏਕੜ ਬਿਜ਼ਾਈ ਹੋ ਜਾਂਦੀ ਹੈ ਅਤੇ ਮਲਚਿੰਗ ਹੋਣ ਕਰਕੇ ਖੇਤਾਂ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਵੀ ਨਹੀਂ ਆਉਦੀ।ਬਿਜ਼ਾਈ ਤੋ ਉਪਰੰਤ ਖੇਤ ਨੂੰ ਇਕਸਾਰ ਪਾਣੀ ਦੇਣਾ ਜ਼ਰੂਰੀ ਹੈ ਤਾਂ ਜ਼ੋ ਬੀਜ਼ ਦੀ ਸਹੀ ਜਰਮੀਨੇਸ਼ਨ ਹੋ ਸਕੇ।ਉਨ੍ਹਾਂ ਦੱਸਿਆ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਗਾਲਣ ਲਈ ਵੇਸਟ ਡੀ ਕੰਪੋਜ਼ਰ ਦੇ ਟਰਾਇਲ ਵੀ ਕਿਸਾਨਾਂ ਦੇ ਖੇਤਾਂ ਵਿੱਚ ਚੱਲ ਰਹੇ ਹਨ ਅਤੇ ਉਸੇ ਲੜੀ ਵਿੱਚ ਇਸ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦੇ ਖੇਤ ‘ਤੇ ਵੀ ਵੇਸਟ ਡੀਕੰਪੋਜਰ ਦਾ ਟਰਾਇਲ ਚੱਲ ਰਿਹਾ ਹੈ ਤਾਂ ਜ਼ੋ ਹੋਰਾਂ ਕਿਸਾਨਾਂ ਨੂੰ ਵੀ ਇਸ ਦੇ ਨਤੀਜਿਆਂ ਅਤੇ ਵਰਤੋਂ ਸਬੰਧੀ ਤਕਨੀਕੀ ਜਾਣਕਾਰੀ ਮਿਲ ਸਕੇ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਰਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕੇ।ਡਾ: ਗਰੇਵਾਲ ਨੇ ਹਾਜ਼ਰ ਨੂੰ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸਿਫਾਰਸ਼ ਅਨੁਸਾਰ ਯੂਰੀਆ ਖਾਦ ਪਾਉਣ ਤਾਂ ਜੋ ਫਸਲ ਵਿੱਚ ਨਾਈਟ੍ਰੋਜਨ ਦੀ ਘਾਟ ਨਾ ਆਵੇ ਅਤੇ ਆਪਣੇ ਖੇਤਾਂ ਦੀ ਲਗਾਤਾਰ ਮੋਨੀਟਰਿੰਗ ਕਰਦੇ ਰਹਿਣ।ਜੇਕਰ ਕਿਤੇ ਵੀ ਸੁੰਡੀ ਦਾ ਹਮਲਾ ਨਜਰ ਆਉਦਾ ਹੈ ਤਾਂ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਅਫਸਰ ਦਫਤਰ ਨਾਲ ਤਾਲਮੇਲ ਕਰਕੇ ਸਿਫਾਰਸ਼ ਸ਼ੁਦਾ ਜਹਿਰਾਂ ਦੀ ਵਰਤੋਂ ਕਰਕੇ ਇਸ ਦੀ ਰੋਕਥਾਮ ਕਰਨ।
ਚੌਪਰ ਕਮ ਚੌਪਰ ਸ਼ਰੈਡਰ ਕੰਮ ਸੀਡਰ ਬਣਾਉਣ ਵਾਲੀ ਕੰਪਨੀ ਚਾਨੀ ਐਗਰੋ ਇੰਡਸਟਰੀਜ਼ ਦੇ ਐਮ.ਡੀ ਗੁਰਤੇਜ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਬਣਾਇਆ ਗਿਆ ਇਹ ਚੌਪਰ ਸਰੈਡਰ ਕਮ ਸੀਡਰ ਬਹੁਤ ਹੀ ਕਾਮਯਾਬ ਹੈ ਅਤੇ ਇਸ ਨਾਲ ਕਣਕ ਦਾ ਬੀਜ਼ ਵੀ ਘੱਟ ਪੈਂਦਾ ਹੈ ਅਤੇ ਝਾੜ ਵੀ ਬਹੁਤ ਵਧੀਆ ਨਿਕਲਦਾ ਹੈ ਅਤੇ ਇਸ ਦੀ ਕੀਮਤ ਵੀ ਬਹੁਤ ਘੱਟ ਹੈ।ਇਸ ਲਈ ਸਾਰੇ ਕਿਸਾਨਾਂ ਨੂੰ ਇਸ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ।
                   ਇਸ ਸਮੇ ਡਾ: ਮਨਦੀਪ ਸਿੰਘ ਡੀ.ਪੀ.ਡੀ ਆਤਮਾ, ਰਛਪਾਲ ਸਿੰਘ ਏ.ਐਸ.ਆਈ, ਮਹਿੰਦਰ ਸਿੰਘ ਏ.ਟੀ.ਐਮ ਅਤੇ ਕਿਸਾਨ ਜ਼ਸਵਿੰਦਰ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਕਾਲਾ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …