Monday, August 24, 2026

ਖ਼ਾਲਸਾ ਕਾਲਜ ਵਿਖੇ ਐਮ. ਫ਼ਿਲ. ਪੰਜਾਬੀ ਲਈ ਦਾਖਲਾ ਟੈਸਟ 25 ਨਵੰਬਰ ਨੂੰ – ਡਾ. ਮਹਿਲ ਸਿੰਘ

ਅੰਮ੍ਰਿਤਸਰ, 22 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ’ਚ ਸੈਸ਼ਨ 2020-21 ਲਈ ਐਮ. ਫ਼ਿਲ. ਪੰਜਾਬੀ ਵਾਸਤੇ ਦਾਖਲਾ ਟੈਸਟ 25 ਨਵੰਬਰ ਨੂੰ ਸਵੇੇਰੇ 10:00 ਵਜੇ ਲਿਆ ਜਾ ਰਿਹਾ ਹੈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਐਮ.ਫ਼ਿਲ. ਪੰਜਾਬੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇਹ ਆਖਰੀ ਮੌਕਾ ਹੈ। ਐਮ.ਫਿਲ. ਪੰਜਾਬੀ ਕੋਰਸ ’ਚ 5 ਸੀਟਾਂ ਖਾਲੀ ਹਨ।ਜਿੰਨ੍ਹਾਂ ਲਈ 25 ਨਵੰਬਰ ਨੂੰ ਦੁਬਾਰਾ ਟੈਸਟ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਮ.ਫ਼ਿਲ. ਦੌਰਾਨ 3 ਸਮੈਸਟਰਾਂ ’ਚ ਵਿਦਿਆਰਥੀ ਜਿਥੇ ਆਪਣੇ ਵਿਸ਼ੇ ਬਾਰੇ ਗਹਿਰਾਈ ਨਾਲ ਜਾਣਦਾ ਹੈ, ਉਥੇ ਉਹ ਖੋਜ ਵਿਧੀ ਤੋਂ ਜਾਣੂ ਹੋ ਕੇ ਖੋਜ ਖੇਤਰ ’ਚ ਕਦਮ ਰੱਖਦਾ ਹੈ।
                 ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਲਜ ਵਿਖੇ ਐਮ.ਫ਼ਿਲ. ਕਰਨ ਵਾਲੇ ਵਿਦਿਆਰਥੀਆਂ ਲਈ ਵਿਭਾਗ ਦੀ ਆਪਣੀ ਵੱਖਰੀ ਸ਼ਾਨਦਾਰ ਲਾਇਬ੍ਰੇਰੀ ਹੈ ਜੋ ਵਿਦਿਆਰਥੀਆਂ ਦੇ ਖੋਜ਼ ਕਾਰਜ ’ਚ ਸਹਾਇਕ ਬਣਦੀ ਹੈ।ਉਨ੍ਹਾਂ ਕਿਹਾ ਕਿ ਸਾਡੇ ਕੋਲ 20 ਉਚ ਯੋਗਤਾ ਪ੍ਰਾਪਤ (ਐਮ.ਏ/ ਪੀਐਚ.ਡੀ) ਅਧਿਆਪਕ ਹਨ।ਐਮ.ਫ਼ਿਲ. ਦੇ ਦਾਖਲਾ ਟੈਸਟ ਲਈ ਚਾਹਵਾਨ ਵਿਦਿਆਰਥੀ 24 ਨਵੰਬਰ ਤੱਕ ਦਾਖਲਾ ਫ਼ਾਰਮ ਭਰ ਸਕਦੇ ਹਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …