
ਫਾਜਿਲਕਾ, 25 ਅਕਤੂਬਰ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫਾਜਿਲਕਾ ਵਿਸ਼ਾਲ ਵੱਲੌ ਸਵਰਗਵਾਸੀ ਡਾ. ਸੁਭਾਸ਼ ਚੰਦਰ ਜਸੂਜਾ ਐਡਵੋਕੇਟ, ਚਾਰਟਰ ਪ੍ਰਧਾਨ, ਦੀ ਯਾਦ ਵਿੱਚ ਦਿਲ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ ਦਾ ਆਯੋਜਨ ਸਥਾਨਕ ਆਰੀਆ ਸਮਾਜ ਮੰਦਿਰ ਵਿੱਚ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰੀਜਨ ਚੇਅਰਮੈਨ ਅਜੈ ਸਿੰਘ ਸਾਵਨਸੁਖਾ ਨੇ ਕੀਤਾ । ਪ੍ਰੋਜੈਕਟ ਚੇਅਰਮੈਨ ਡਾ. ਨਵਦੀਪ ਜਸੂਜਾ ਅਤੇ ਕੋ-ਚੇਅਰਮੈਨ ਕੁਲਦੀਪ ਗਰੋਵਰ ਲੈਕਚਰਾਰ ਦੀ ਦੇਖ-ਰੇਖ ਵਿੱਚ ਲੱਗੇ ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਨੇ ਦੱਸਿਆ ਕਿ ਇਸ ਕੈਂਪ ਵਿੱਚ ਅਪੋਲੋ ਹਸਪਤਾਲ ਲੁਧਿਆਣਾ ਦੇ ਡੇ. ਜੇ. ਐਸ. ਗਰੇਵਾਲ ਅਤੇ ਉਨ੍ਹਾਂ ਦੀ ਟੀਮ ਵੱਲੌ ਕੈਂਪ ਵਿੱਚ ਪੁੱਜੇ 110 ਮਰੀਜਾਂ ਦੇ ਦਿਲ ਦੀਆਂ ਬੀਮਾਰੀਆਂ ਸਬੰਧੀ ਜਾਂਚ ਕੀਤੀ ਗਈ ਅਤੇ ਜ਼ਰੂਰਤ ਅਨੁਸਾਰ ਮਰੀਜਾਂ ਦੀ ਈ. ਸੀ. ਜੀ. ਅਤੇ ਈਕੋ ਬਿਲਕੁੱਲ ਮੁਫਤ ਕੀਤੀ ਗਈ ।
ਇਸ ਮੌਕੇ ਕਲੱਬ ਦੁਆਰਾ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।ਇਸ ਮੌਕੇ ਉੱਤੇ ਡਾ. ਜੇ. ਐਸ. ਗਰੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਦਿਲ ਦੇ ਮਰੀਜਾਂ ਦੀ ਗਿਣਤੀ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ ਜਿਸਦਾ ਮੁੱਖ ਕਾਰਨ ਲੋਕਾਂ ਦਾ ਖਾਣਾ-ਪੀਣਾ ਅਤੇ ਰਹਿਨਾ – ਸਹਿਣਾ ਭੈੜਾ ਹੋ ਚੁੱਕਿਆ ਹੈ।ਉਨ੍ਹਾਂ ਨੇ ਲੋਕਾਂ ਨੂੰ ਫਾਸਟ ਫੂਡ ਅਤੇ ਗਰਮ ਮਸਾਲਿਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਕੇ ਹਰ ਰੋਜ ਘੱਟ ਤੋਂ ਘੱਟ 45 ਮਿੰਟ ਦੀ ਸੈਰ ਕਰਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕਲੱਬ ਦੁਆਰਾ ਡਾ. ਜੇ. ਐਸ. ਗਰੇਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਕੈਂਪ ਵਿੱਚ ਦਿੱਤੀਆਂ ਗਈਆਂ ਸੇਵਾਵਾਂ ਦੇ ਪ੍ਰਤੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਅਸ਼ੋਕ ਵਾਟਸ, ਪ੍ਰਿੰਸੀਪਲ ਗੁਰਦੀਪ ਕਰੀਰ, ਚੰਦਰ ਮੋਹਨ ਸੇਠੀ ਜੋਨ ਚੇਅਰਮੈਨ, ਜਤਿੰਦਰ ਵਰਮਾ, ਅਸ਼ਵਨੀ ਪਰੂਥੀ, ਡਾ. ਸੰਦੀਪ ਗੋਇਲ, ਐਡਵੋਕੇਟ ਸੰਜੀਵ ਮੱਕੜ, ਸਤੀਸ਼ ਸਚਦੇਵਾ, ਸੁਰਿੰਦਰ ਸਚਦੇਵਾ, ਐਡਵੋਕੇਟ ਸੁਮਿਤ ਡੋਡਾ ਟੈਕਸ ਕੰਸਲਟੈਂਟ, ਓ. ਪੀ. ਸਚਦੇਵਾ, ਲੋਕੇਸ਼ ਅਰੋੜਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media