Friday, October 16, 2026

ਸਮੂਹ ਨਿਹੰਗ ਸਿੰਘ ਦਲਾਂ ਦੀ ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ – ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 27 ਨਵੰਬਰ (ਗੁਰਪ੍ਰੀਤ ਸਿੰਘ) – ਖੇਤੀ ਨਾਲ ਸਬੰਧਤ ਬਿਲਾਂ ਦੇ ਵਿਰੋਧ ਵਿੱਚ ਸੜਕਾਂ ‘ਤੇ ਖੱਜ਼ਲ ਖੁਆਰ ਹੋ ਰਹੇ ਕਿਸਾਨਾਂ ਬਾਰੇ ਕੇਂਦਰ ਸਰਕਾਰ ਹਮਦਰਦੀ ਤੇ ਧੀਰਜ਼ ਨਾਲ ਵਿਚਾਰ ਕਰੇ।ਜ਼ਬਰੀ ਠੋਕੇ ਕਾਨੂੰਨ ਲੋਕ ਹਿਤ ਸਥਾਈ ਸਹੀ ਸਾਬਤ ਨਹੀਂ ਹੋਣਗੇ।
                   ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿੱਚ ਬੁੱਢਾ ਦਲ ਦੇ ਜਥੇਦਾਰ 96 ਕਰੋੜੀ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਬੁੱਢਾ ਦਲ ਸਮੇਤ ਸਮੂਹ ਨਿਹੰਗ ਸਿੰਘ ਦਲ ਪੰਥ ਅਤੇ ਸਮੁੱਚਾ ਪੰਜਾਬ ਕਿਰਸਾਨਾਂ ਦੇ ਨਾਲ ਹੈ ਤੇ ਉਨ੍ਹਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਰਸਾਨੀ ਭਾਵਨਾ ਨੂੰ ਸਮਝਣ ਦੀ ਬਜ਼ਾਏ ਉਨ੍ਹਾਂ ਨੂੰ ਦਬਾਉਣ ਅਤੇ ਲਾਰੇਬਾਜ਼ੀ ਵਿੱਚ ਸਮਾਂ ਟਪਾ ਰਹੀ ਹੈ।ਜਿਸ ਨਾਲ ਪੰਜਾਬ ਕਮਜ਼ੋਰ ਆਰਥਿਕਤਾ ਦੀ ਚੱਕੀ ਵਿੱਚ ਦਿਨੋ ਦਿਨ ਪਿਸਦਾ ਜਾ ਰਿਹਾ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕੇਂਦਰ ਸਰਕਾਰ ਅੜ੍ਹੀਅਲ ਵਤੀਰਾ ਤਿਆਗੇ ਅਤੇ ਮਿਲ ਬੈਠ ਕੇ ਮਸਲੇ ਦਾ ਹੱਲ ਕਰਨ ਲਈ ਮਾਹੌਲ ਸਿਰਜੇ।ਉਨਾਂ ਕਿਹਾ ਕਿ ਜਿਸ ਤਰਾਂ ਦਾ ਮਾਹੌਲ ਉਤਪੰਨ ਹੋ ਰਿਹਾ ਹੈ, ਇਸ ਨਾਲ ਸੰਕਟ ਹੋਰ ਡੂੰਘਾ ਤੇ ਦੁਖਦਾਈ ਹੁੰਦਾ ਨਜ਼ਰ ਆ ਰਿਹਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …