ਓਪਨ ਵਿਚੋਂ ਪਿੰਡ ਗੁਰਮਾ ਦੀ ਟੀਮ ਫਸਟ ਅਤੇ ਪਿੰਡ ਕਪਿਆਲ ਦੀ ਟੀਮ ਸੈਕਿੰਡ ਰਹੀ
ਧੂਰੀ, 27 ਨੰਵਬਰ (ਪ੍ਰਵੀਨ ਗਰਗ) – ਗ੍ਰਾਮ ਵਿਕਾਸ ਸਭਾ ਧਾਂਦਰਾ ਵੱਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਡਾ.
ਸੁਖਵਿੰਦਰ ਸਿੰਘ ਧਾਂਦਰਾ ਅਤੇ ਧੰਨਾ ਸਿੰਘ ਉੱਘੇ ਕਬੱਡੀ ਖਿਡਾਰੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।
ਕਬੱਡੀ ਕੱਪ ਦੇ ਪਹਿਲੇ ਦਿਨ ਦਾ ਉਦਘਾਟਨ ਜਸਵਿੰਦਰ ਸਿੰਘ ਧੀਮਾਨ ਯੂਥ ਆਗੂ ਕਾਂਗਰਸ ਹਲਕਾ ਲੋਕ ਸਭਾ ਸੰਗਰੂਰ ਅਤੇ ਦੂਜੇ ਦਿਨ ਕਬੱਡੀ ਕੱਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ ਵੱਲੋਂ ਕੀਤਾ ਗਿਆ।ਜਦਕਿ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਸ਼੍ਰੋਮਣੀ ਅਕਾਲੀ ਦਲ (ਡੀ) ਦੇ ਆਗੂ ਜਥੇਦਾਰ ਰਾਜਿੰਦਰ ਸਿੰਘ ਕਾਂਝਲਾ, ਕੇ.ਬੀ ਤਨੇਜਾ ਰਿਟਾਇਰਡ ਸ਼ੈਸ਼ਨ ਜੱਜ ਸੰਗਰੂਰ, ਬਲਾਕ ਸੰਮਤੀ ਦੇ ਜ਼ਿਲਾ ਚੇਅਰਮੈਨਾਂ ਦੇ ਪ੍ਰਧਾਨ ਜਗਤਾਰ ਸਿੰਘ ਤਾਰਾ ਬੇਨੜਾ, ਯੂਥ ਕਾਂਗਰਸ ਦੇ ਜ਼ਿਲਾ ਪ੍ਰਧਾਨ ਗੋਬਿੰਦਰ ਸਿੰਘ ਖੰਗੂੜਾ, ਨਰਪਿਤ ਸਿੰਘ ਬਾਗੜੀਆਂ, ਯੂਥ ਕਾਂਗਰਸੀ ਆਗੂ ਗੁਰਤੇਜ ਸਿੰਘ ਤੇਜ਼ੀ, ਬੀਬੀ ਰਜਿੰਦਰ ਕੌਰ ਭੱਠਲ, ਯੂਥ ਕਾਂਗਰਸੀ ਆਗੂ ਸ਼ੂਭਮ ਸ਼ਰਮਾ ਸ਼ੁਭੀ, ਸਰਪੰਚ ਮਿੱਠੂ ਲੱਡਾ, ਸਾਬਕਾ ਡੀ.ਐਸ.ਪੀ ਨਾਹਰ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ (ਡੀ), ਐਸ.ਐਚ.ਓ ਥਾਣਾ ਸਿਟੀ ਧੂਰੀ ਦਰਸ਼ਨ ਸਿੰਘ, ਐਸ.ਐਚ.ਓ ਹਰਵਿੰਦਰ ਸਿੰਘ ਖਹਿਰਾ, ਸੋਨੂੰ ਮਹਾਜਨ ਪੀ.ਸੀ.ਐਸ, ਕਾਂਗਰਸੀ ਆਗੂ ਲਖਵੀਰ ਸਿੰਘ ਬਮਾਲ, ਕਾਕਾ ਹਰਜਿੰਦਰ ਸਿੰਘ ਨੱਥੂ ਮਾਜ਼ਰਾ, ਰਾਜੂ ਹਸਨ, ਗ੍ਰਾਮ ਵਿਕਾਸ ਸਭਾ ਦੇ ਆਗੂ ਲਖਵੀਰ ਸਿੰਘ ਧਾਂਦਰਾ, ਸਵਰਨ ਸਿੰਘ ਢੀਂਡਸਾ, ਕ੍ਰਿਸ਼ਨ ਸਿੰਘ ਧਾਂਦਰਾ, ਜਰਨੈਲ ਸਿੰਘ ਸੈਕਟਰੀ, ਪ੍ਰਿਤਪਾਲ ਸਿੰਘ ਐਮ.ਡੀ ਪਰਾਇਮ, ਸਤਵੀਰ ਸਿੰਘ, ਮਨਦੀਪ ਸਿੰਘ, ਸਰਪੰਚ ਲਛਮਨ ਸਿੰਘ, ਹਰਵਿੰਦਰ ਸਿੰਘ ਵੀਟਾ, ਗੁਰਮੇਲ ਸਿੰਘ ਮਿੱਲੂ ਆਦਿ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।
ਲਖਵੀਰ ਸਿੰਘ ਧਾਂਦਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਟੂਰਨਾਮੈਂਟ ਪਿੰਡ ਧਾਂਦਰਾ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਲੰਮੇਂ ਸਮੇਂ ਤੋਂ ਕਰਵਾਇਆ ਜਾ ਰਿਹਾ ਹੈ ਅਤੇ ਸਾਡਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ।
ਉਹਨਾਂ ਦੱਸਿਆ ਕਿ ਟੂਰਨਾਮੈਂਟ ਵਿੱਚ 35 ਕਿਲੋ ਪਹਿਲਾ ਸਥਾਨ ਚਾਂਦਪੁਰ, ਦੂਸਰਾ ਸਹਿਯਾਦ ਯੋਧਾਂ, 65 ਕਿਲੋ ਫਸਟ ਮੱਲੇਵਾਲ, ਸੈਕਿੰਡ ਪਾਤੜਾਂ, 80 ਕਿਲੋ ਫਸਟ ਕੱਕੜਵਾਲ, ਸੈਕਿੰਡ ਝੰਨੇੜੀ, ਓਪਨ ਵਿੱਚੋਂ ਫਸਟ ਪਿੰਡ ਗੁਰਮਾ, ਸੈਕਿੰਡ ਕਪਿਆਲ ਦੀਆਂ ਟੀਮਾਂ ਜੇਤੂ ਰਹੀਆਂ ਅਤੇ ਜੇਤੂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਗ੍ਰਾਮ ਸਭਾ ਧਾਂਦਰਾ ਦੇ ਆਗੂਆਂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media