ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਨ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿਚ
ਪੀ.ਪੀ.ਟੀ ਮੇਕਿੰਗ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਦਾ ਐਲਾਨ ਹੋ ਗਿਆ ਹੈ।
ਮਿਡਲ ਵਰਗ ਵਿਚ ਤਰਨਦੀਪ ਕੌਰ (ਖਿਆਲਾ ਕਲਾਂ), ਸਾਕਸ਼ੀ (ਪਤਾਲਪੁਰੀ), ਰੌਸ਼ਨ (ਚੌਂਕ ਮਹਿਤਾ), ਪੂਜਾ ਕੌਰ (ਬੁਟਾਰੀ), ਹਰਮਨ ਕੌਰ (ਨੰਗਲ ਮਹਿਤਾ ਕੰ), ਨੇਹਾ (ਮਾਲਾਂਵਾਲੀ), ਤਾਨੀਸ਼ਾ (ਪੁਤਲੀਘਰ ਹਾਈ), ਪਰਨੀਤ ਕੌਰ(ਕੋਹਾਲੀ), ਮੁਸਕਾਨਦੀਪ (ਜੌਂਸ ਮੁਹਾਰ), ਅਰਸ਼ਪ੍ਰੀਤ ਕੌਰ (ਮਾਲੋਵਾਲ), ਕਾਜ਼ਲ (ਚੇਤਨਪੁਰਾ) ਅਤੇ ਹਰਪ੍ਰੀਤ ਕੌਰ (ਬੱਲ ਕਲਾਂ) ਵਿਦਿਆਰਥੀ ਆਪਣੇ ਆਪਣੇ ਬਲਾਕਾਂ ਵਿਚੋਂ ਪਹਿਲੇ ਸਥਾਨ ‘ਤੇ ਆਏ ਹਨ, ਦੂਜੇ ਪਾਸੇ ਸੈਕੰਡਰੀ ਵਿੰਗ ਵਿਚੋਂ ਹਰਸ਼ਰਨ ਕੌਰ (ਬੱਲ ਕਲਾਂ), ਵਿਜੇਪਾਲ ਸਿੰਘ (ਨੰਗਲ਼ ਸੋਹਲ), ਹਰਸ਼ਰਨ ਪ੍ਰੀਤ ਕੌਰ (ਸੁਧਾਰ), ਅਰਸ਼ਪ੍ਰੀਤ ਕੌਰ (ਰਾਜਾਸਾਂਸੀ ਕੰ), ਨਿਸ਼ਾ (ਭੀਲੋਵਾਲ), ਕੋਮਲਪ੍ਰੀਤ ਕੌਰ (ਭਕਨਾ ਖੁਰਦ), ਹਰਮੀਤ ਕੌਰ (ਜੌਂਸ ਮੁਹਾਰ), ਰਾਜਪਾਲ ਸਿੰਘ (ਚੇਤਨਪੁਰਾ), ਸ਼ਿਵਰਾਜ ਸਿੰਘ (ਚਵਿੰਡਾ ਦੇਵੀ), ਪਵਨਪ੍ਰੀਤ ਕੌਰ (ਫੇਰੂਮਾਨ), ਅਮਰਜੀਤ (ਗੁਮਾਨਪੁਰਾ), ਅਮ੍ਰਿਤਪਾਲ (ਟਾਂਗਰਾ) ਨੇ ਆਪਣੇ ਆਪਣੇ ਬਲਾਕਾਂ ਵਿਚੋਂ ਪਹਿਲੇ ਸਥਾਨ ਹਾਸਲ ਕੀਤੇ ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿਚੋਂ ਇੱਕ ਵਾਰ ਫੇਰ ਸ.ਸ.ਸ.ਸ ਬੱਲ ਕਲਾਂ ਦੇ ਵਿਦਿਆਰਥੀਆਂ ਸੁਖਰਾਜ ਸਿੰਘ ਦੀ ਪੀ.ਪੀ.ਟੀ ਪਹਿਲੇ ਅਤੇ ਸ.ਸ.ਸ.ਸ ਨਾਗ ਕਲਾਂ ਦੀ ਦੂਜੇ ਸਥਾਨ ‘ਤੇ ਆਈ ਹੈ ।
ਜਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੂਰੀ ਟੀਮ ਅਤੇ ਨੋਡਲ ਅਫ਼ਸਰ ਕੁਮਾਰੀ ਆਦਰਸ਼ ਸ਼ਰਮਾ ਬੇਹਦ ਮਿਹਨਤ ਨਾਲ ਇਹ ਕੰਮ ਨੇਪਰੇ ਚਾੜ ਰਹੀ ਹੈ।ਹੁਣ ਚੱਲ ਰਹੀ ਸੁੰਦਰ ਦਸਤਾਰ ਸਜਾਉਣ ਪ੍ਰਤੀਯੋਗਿਤਾ ਵਿੱਚ ਵੀ ਵਿਦਿਆਰਥੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਗੌਰਤਲਬ ਹੈ ਕਿ ਇਹ ਪ੍ਰਤੀਯੋਗਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਵਿੱਦਿਅਕ ਮੁਕਾਬਲਿਆਂ ਦੀ ਆਖਰੀ ਕੜੀ ਹੈ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media