ਸਾਰੇ ਦਾਅਵੇ ਅਤੇ ਇਤਰਾਜ਼ ਸੁਣ ਕੇ ਹੀ ਤਿਆਰ ਕੀਤੀ ਹੈ ਫਾਈਨਲ ਸੂਚੀ
ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਸਕੱਤਰ ਕਮ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਿਮਾਸ਼ੰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸੂਚੀ ਫਾਈਨਲ ਕਰ ਲਈ ਗਈ ਹੈ ਅਤੇ ਹੁਣ ਇਸ ਬਾਰੇ ਕਿਸੇ ਦਾ ਕੋਈ ਇਤਰਾਜ਼ ਜਾਂ ਦਾਅਵਾ ਨਹੀਂ ਲਿਆ ਜਾਵੇਗਾ।
ਜਾਰੀ ਪ੍ਰੈਸ ਨੋਟ ਵਿਚ ਉਨਾਂ ਸਪੱਸ਼ਟ ਕੀਤਾ ਹੈ ਕਿ ਅੰਮਿ੍ਰਤਸਰ ਗੇਮਜ਼ ਐਸੋਸੀਏਸ਼ਨ ਦੇ ਪ੍ਰਧਾਨ ਕਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਨੂੰ ਬਤੌਰ ਇਲੈਕਟਰੋਲ ਅਫਸਰ ਨਾਮਜ਼ਦ ਕੀਤਾ ਸੀ ਅਤੇ ਉਨਾਂ ਵੱਲੋਂ ਤਮਾਮ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਗਏ ਸਨ।ਇਸ ਮਗਰੋਂ ਸਾਰੇ ਇਤਰਾਜ਼ਾਂ ਦੀ ਸੁਣਵਾਈ ਕਰਕੇ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੁਕੰਮਲ ਸੂਚੀ ਦੀ ਪ੍ਰਧਾਨ ਕਮ ਡਿਪਟੀ ਕਮਿਸ਼ਨਰ ਕੋਲੋਂ ਪ੍ਰਵਾਨਗੀ ਲਈ ਗਈ।ਇਹ ਸੂਚੀ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਨੋਟਿਸ ਬੋਰਡ ‘ਤੇ ਮੈਂਬਰਾਂ ਦੀ ਸੂਚਨਾ ਹਿਤ ਲਗਾ ਦਿੱਤੀ ਗਈ ਹੈ।
ਉਨਾਂ ਕਿਹਾ ਕਿ ਇਹ ਸੂਚੀ ਫਾਇਨਲ ਕਰਨ ਤੋਂ ਪਹਿਲਾਂ ਸਬੰਧਤ ਵਿਅਕਤੀਆਂ ਨੂੰ ਇਤਰਾਜ਼ ਦੇਣ ਦਾ ਵਾਰ-ਵਾਰ ਮੌਕਾ ਦਿੱਤਾ ਗਿਆ ਸੀ ਅਤੇ ਪੁਰਾਣੀ ਸੂਚੀ ਉਤੇ ਕੋਈ ਵਿਅਕਤੀਆਂ ਵੱਲੋਂ ਪਿਛਲੇ ਸਮੇਂ ਵਿਚ ਜਾਰੀ ਕੀਤੀ ਕਲੱਬ ਮੈਂਬਰਸ਼ਿਪ ਦੇ ਸਬੂਤ ਵਿਖਾ ਕੇ ਆਪਣੇ ਦਾਅਵੇ ਵੀ ਪੇਸ਼ ਕੀਤੇ ਗਏ ਸਨ ਅਤੇ ਕਈ ਮੈਂਬਰਾਂ ਦੇ ਨਾਮ ‘ਤੇ ਇਤਰਾਜ਼ ਵੀ ਜਤਾਇਆ ਗਿਆ ਸੀ।ਉਨਾਂ ਦੱਸਿਆ ਕਿ ਇਨਾਂ ਸਬੂਤਾਂ ਦੀ ਪੜਤਾਲ ਕਰਨ ਮਗਰੋਂ ਹੀ ਇਹ ਸੂਚੀ ਉਪ ਮੰਡਲ ਮੈਜਿਸਟ੍ਰੇਟ ਅੰਮ੍ਰਿਤਸਰ-1 ਕਮ ਇਲੈਕਟ੍ਰੋਲ ਅਫਸਰ ਵੱਲੋਂ ਫਾਇਨਲ ਕੀਤੀ ਗਈ ਹੈ।ਇਸ ਲਈ ਹੁਣ ਇਸ ਸਬੰਧੀ ਕੋਈ ਦਾਅਵਾ ਜਾਂ ਇਤਰਾਜ਼ ਨਹੀਂ ਲਿਆ ਜਾਵੇਗਾ।