Saturday, September 26, 2026

ਸਲਾਈਟ ਸੰਸਥਾ ਵਿਖੇ ਮਨਾਇਆ 71ਵਾਂ ਸੰਵਿਧਾਨ ਦਿਵਸ

ਲੌਂਗੋਵਾਲ, 28 ਨਵੰਬਰ (ਜਗਸੀਰ ਸਿੰਘ ) – ਭਾਰਤ ਦੀ ਪ੍ਰਸਿੱਧ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲੌਂਗੋਵਾਲ ਵਿਖੇ 71ਵਾਂ ਸੰਵਿਧਾਨ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ।ਡਿਪਟੀ ਕਮਿਸ਼ਨਰ ਸੰਗਰੂਰਰਾਮਵੀਰ (ਆਈ.ਏ.ਐਸ) ਅਤੇ ਡਾਇਰੈਕਟਰ ਸਲਾਈਟ ਪ੍ਰੋਫੈਸਰ ਸ਼ੈਲੇਂਦਰ ਜੈਨ ਵਲੋਂ ਦੇਸ਼ ਭਰ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਲਾਈਟ ਦੇ ਸਟਾਫ ਨਾਲ ਆਨਲਾਈਨ ਗੱਲਬਾਤ ਕੀਤੀ ਗਈ।ਡਿਪਟੀ ਕਮਿਸ਼ਨਰ ਸੰਗਰੂਰ ਨੇ ਸੰਵਿਧਾਨ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਦੁਹਰਾਇਆ।ਜਿਸ ਨੂੰ ਉਹਨਾਂ ਦੇਸ਼ ਦੀ ਪਵਿੱਤਰ ਕਿਤਾਬ ਕਿਹਾ।ਉਨ੍ਹਾਂ ਨੇ ਦੇਸ਼ ਵਿੱਚ ਵੰਨ-ਸੁਵੰਨਤਾ ‘ਚ ਏਕਤਾ ‘ਤੇ ਜ਼ੋਰ ਦਿੱਤਾ, ਜੋ ਸੰਤ ਲੋਂਗੋਵਾਲ ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਲੌਂਗੋਵਾਲ ਵਿੱਚ ਝਲਕਦਾ ਹੈ।ਇਥੇ ਸਾਰੇ ਵਿਦਿਆਰਥੀ ਦੇਸ਼ ਦੇ ਵੱਖ ਵੱਖ ਸਭਿਆਚਾਰਾਂ, ਧਰਮਾਂ ਅਤੇ ਵਿਸ਼ਵਾਸ਼ਾਂ ਨਾਲ ਜੁੜੇ ਹੋਏ ਹਨ ਅਤੇ ਸਰਵੋਤਮ ਸਿੱਖਿਆ ਪ੍ਰਾਪਤ ਕਰ ਰਹੇ ਹਨ।ਡਾਇਰੈਕਟਰ ਸਲਾਈਟ ਨੇ ਅਜੋਕੇ ਮਹਾਂਮਾਰੀ ਦੇ ਸਮੇਂ ਵਿੱਚ ਸੰਵਿਧਾਨਕ ਕਦਰਾਂ ਕੀਮਤਾਂ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ, ਜਿਥੇ ਅਧਿਆਪਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਰੱਖਿਅਕ ਅਤੇ ਮਸ਼ਾਲ ਰੱਖਣ ਵਾਲੇ ਦੀ ਜਿੰਮੇਵਾਰੀ ਨਿਭਾਉਣੀ ਪੈਂਦੀ ਹੈ।ਉਹਨਾਂ ਨੇ ਸਾਰੀ ਟੀਮ ਨੂੰ ਸਲਾਈਟ ਦੇ ਮੰਤਵ ਨੂੰ ਅੱਗੇ ਤੋਰਨ ਲਈ ਉਤਸ਼ਾਹਿਤ ਕੀਤਾ ਜੋ “ਪਹਿਲਾਂ ਕਰਤਵ ਫਿਰ ਅਧਿਕਾਰ” ਹੈ।ਡਾਇਰੈਕਟਰ ਦਾ ਸੰਬੋਧਨ ਪ੍ਰਿਅਮਬਲ ਨੂੰ ਪੜ੍ਹਨ ਤੋਂ ਬਾਅਦ ਦਿੱਤਾ ਗਿਆ।ਜਿਸ ਵਿਚ ਸਾਰੇ ਭਾਗੀਦਾਰ ਸ਼ਾਮਲ ਹੋਏ।

                         ਸਮਾਰੋਹ ਦਾ ਆਯੋਜਨ ਪ੍ਰੋ. ਪਰਦੀਪ ਕੁਮਾਰ ਜੈਨ, ਪ੍ਰੋ: ਕੁਲਵੰਤ ਸਿੰਘ ਅਤੇ ਪ੍ਰੋ: ਪਰਵੀਨ ਖੰਨਾ ਦੁਆਰਾ ਕੀਤਾ ਗਿਆ।ਇਹ ਸਮਾਰੋਹ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਦੁਆਰਾ ਪ੍ਰਿਅਮਬਲ ਪੜ੍ਹਨ ਦੇ ਸਿੱਧੇ ਪ੍ਰਸਾਰਣ ਨਾਲ ਜਾਰੀ ਰੱਖਿਆ ਗਿਆ ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …