ਅੰਮ੍ਰਿਤਸਰ, 28 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਇਕੱਤਰਤਾ
ਪ੍ਰਬੰਧਕੀ ਬਲਾਕ ਦੇ ਸਾਹਮਣੇ ਹੋਈ।ਇਕੱਤਰਤਾ ਦੀ ਸ਼ੁਰੂਆਤ ਕਰਦਿਆਂ ਸਕੱਤਰ ਰਜ਼ਨੀਸ਼ ਭਾਰਦਵਾਜ ਨੇ ਸਭ ਨਾਨ-ਟੀਚਿੰਗ ਕਰਮਚਾਰੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਸਭ ਵੋਟਰਾਂ ਦਾ ਧੰਨਵਾਦ ਕਰਦਿਆਂ ਮੰਗ ਪੱਤਰ ਪੜ ਕੇ ਸੁਣਾਇਆ।ਜਿਸ ਵਿਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਮੁੱਦਾ, ਖਾਲੀ ਪਈਆਂ ਨਾਨ-ਟੀਚਿੰਗ ਅਸਾਮੀਆਂ ‘ਤੇ ਰੈਗੂਲਰ ਭਰਤੀ, ਆਊਟ ਸੋਰਸਿੰਗ ਅਤੇ ਫਿਕਸ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਨਿਗਰਾਨਾਂ ਅਤੇ ਨਿਜੀ ਸਹਾਇਕ ਦੀ ਪ੍ਰੋਮੋਸ਼ਨ ਲਈ ਗਰੇਡ 1 ਅਤੇ ਗਰੇਡ 2 ਦੀ ਵਿਵਸਥਾ ਦਾ ਵਿਰੋਧ ਕਰਨ, ਵੱਖ-ਵੱਖ ਵਿਭਾਗਾਂ ਦੇ ਸਟਾਫ ਲਈ ਪ੍ਰੋਮੋਸ਼ਨਲ ਚੈਨਲ ਲਾਗੂ ਕਰਵਾਉਣ, ਰਿਵਰਟ ਕਰਮਚਾਰੀਆਂ ਨੂੰ ਬਹਾਲ ਕਰਵਾਉਣ, ਤਰਸ ਦੇ ਅਧਾਰ ਤੇ ਨੌਕਰੀਆਂ ਤੁਰੰਤ ਦੇਣ, ਪ੍ਰੋਬੇਸ਼ਨ ਪੀਰੀਅਡ ਨੂੰ ਸਰਵਿਸ ਵਿਚ ਗਿਣਨ ਅਤੇ ਵੱਧ ਸਹੂਲਤ ਵਾਲੀ ਹੈਲਥ ਇਨਸੋਰੈਸ਼ ਲਾਗੂ ਕਰਨ ਸਮੇਤ ਹੋਰ ਮੁੱਦੇ ਪ੍ਰਮੁੱਖਤਾ ਨਾਲ ਵਿਚਾਰੇ ਗਏ।
ਸਾਲ 2020-21 ਵਾਸਤੇ ਚੁਣੀ ਗਈ ਨਾਨ-ਟੀਚਿੰਗ ਐਸੋਸੀਏਸ਼ਨ ਦੇ ਕਾਰਜਕਾਰਨੀ ਮੈਂਬਰਾਂ ਮਿਸ ਪ੍ਰੀਆ ਅਨਮੋਲ, ਕਰਨ ਕਲਿਆਣੀ, ਗੁਰਪ੍ਰੀਤ ਸਿੰਘ, ਅਮਰਪਾਲ ਸਿੰਘ ਗਰੋਵਰ, ਸ਼ਾਮ ਲਾਲ, ਕੁਲਜਿੰਦਰ ਸਿੰਘ ਬੱਲ, ਰੂਪ ਚੰਦ, ਹਰਚਰਨ ਸਿੰਘ, ਮਨਜਿੰਦਰ ਸਿੰਘ, ਜਿਲੇ੍ਹ ਸਿੰਘ, ਭੋਮਾ ਰਾਮ ਅਤੇ ਗੁਰਪ੍ਰੀਤ ਸਿੰਘ ਅਤੇ ਅਹੁੱਦੇਦਾਰ ਹਰਪਾਲ ਸਿੰਘ ਸੀਨੀਅਰ ਉਪ ਪ੍ਰਧਾਨ, ਸੁਖਵੰਤ ਸਿੰਘ ਉਪ ਪ੍ਰਧਾਨ, ਕੰਵਲਜੀਤ ਕੁਮਾਰ ਸੰਯੁਕਤ ਸਕੱਤਰ, ਸੁਖਵਿੰਦਰ ਸਿੰਘ ਸਕੱਤਰ ਪਬਲਿਕ ਰਿਲੇਸ਼ਨ, ਮੋਹਨਦੀਪ ਸਿੰਘ ਖਜ਼ਾਨਚੀ ਅਤੇ ਸੁਖਵੰਤ ਸਿੰਘ (ਬਾਬਾ ਜੀ) ਨੇ ਯੂਨੀਵਰਸਿਟੀ ਕਰਮਚਾਰੀਆਂ ਦਾ ਵੋਟਾਂ ਪਾਉਣ ਲਈ ਧੰਨਵਾਦ ਕੀਤਾ।
ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਚੋਣ ਮੈਨੀਫੈਸਟੋ ਦੇ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਦਾ ਯਤਨ ਕਰਨਗੇ ਅਤੇ ਕਰਮਚਾਰੀਆਂ ਦੀ ਬੇਹਤਰੀ ਲਈ ਕੰਮ ਕਰਨਗੇ।ਚੁਣੀ ਹੋਈ ਜਥੇਬੰਦੀ ਵੱਲੋਂ ਜਦੋਂ ਦੀ ਯੂਨੀਵਰਸਿਟੀ ਐਸੋਸੀਏਸ਼ਨ ਹੋਂਦ ਵਿਚ ਆਈ ਹੈ ਉਦੋਂ ਤੋਂ ਰਹਿ ਚੁੱਕੇ ਸਾਬਕਾ ਪ੍ਰਧਾਨਾਂ ਨੂੰ ਇਸ ਮੀਟਿੰਗ ਵਿਚ ਬੁਲਾ ਕੇ ਸਨਮਾਨਿਤ ਕੀਤਾ ਗਿਆ।ਇਸ ਲੜੀ ਤਹਿਤ ਕਰਮ ਸਿੰਘ, ਅਵਿਨਾਸ਼ ਕੁਮਾਰ ਸੂਦ, ਜਗੀਰ ਸਿੰਘ ਅਤੇ ਸਾਬਕਾ ਅਫਸਰ ਐਸੋਸੀਏਸ਼ਨ ਦੀ ਪ੍ਰਧਾਨ ਮੈਡਮ ਰੈਨੂੰ ਪੁਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਬੰਧਕੀ ਬਲਾਕ ਦੇ ਸਾਹਮਣੇ ਇਕ ‘ਏਕਤਾ ਦਾ ਰੁੱਖ’ ਪ੍ਰਤੀਕ ਫਲਦਾਇਕ ਬੂਟਾ ਲਗਾਇਆ ਗਿਆ।ਇਸ ਮੀਟਿੰਗ ਵਿਚ ਕਰਮਚਾਰੀ ਭਾਰੀ ਗਿਣਤੀ ‘ਚ ਸ਼ਾਮਿਲ ਹੋਏ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media