Thursday, July 16, 2026

ਮਾਸਟਰਜ਼ ਖਿਡਾਰੀਆਂ ਦੇ ਸਨਮਾਨ ਸਮਾਰੋਹ ਸੂਚੀ ਜਾਰੀ

ਅੰਮ੍ਰਿਤਸਰ, 28 ਨਵੰਬਰ (ਸੰਧੂ) – ਪੰਜਾਬ ਸਟੇਟ ਮਾਸਟਰਜ/ਵੈਟਰਨਜ਼ ਪਲੇਅਰਜ਼ ਟੀਮ ਵੱਲੋਂ 5 ਦਸੰਬਰ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਪਲੇਠੇ ਵਿਸ਼ੇਸ਼ ਸਨਮਾਨ ਸਮਾਰੋਹ ਦੀ ਰੂਪ ਰੇਖਾ ਅਤੇ ਵਿਸ਼ੇਸ਼ ਸਨਮਾਨ ਹਾਸਲ ਕਰਨ ਵਾਲੇ ਮਾਸਟਰਜ਼ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
                  ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਟੀਮ ਦੇ ਸੂਬਾ ਸਕੱਤਰ ਤੇ ਕੌਮਾਂਤਰੀ ਐਥਲੀਟ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਸਮਾਰੋਹ ਚੀਫ ਪੈਟਰਨ ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ (ਜੀ.ਐਨ.ਡੀ.ਯੂ) ਦੇ ਦਿਸ਼ਾ ਨਿਰਦੇਸ਼ਾਂ, ਪੈਟਰਨ ਮੈਡਮ ਪਿ੍ਰੰੰਸੀਪਲ ਹਰਜਿੰਦਰਪਾਲ ਕੌਰ ਕੰਗ ਐਮ.ਡੀ ਐਸ.ਜੀ.ਆਰ.ਡੀ ਇੰਸਟੀਚਿਊਟਸ ਪੰਧੇਰ ਦੇ ਪ੍ਰਬੰਧਾਂ ਅਤੇ ਪ੍ਰਧਾਨ ਕੌਮੀ ਹਾਕੀ ਖਿਡਾਰਨ ਸੰਦੀਪ ਕੌਰ ਸੰਧੂ ਦੀ ਦੇਖ ਰੇਖ ਹੇਠ ਐਸ.ਜੀ.ਆਰ.ਡੀ ਇੰਸਟੀਚਿਊਟਸ ਪੰਧੇਰ ਵਿਖੇ 5 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਆਯੋਜਿਤ ਹੋਣ ਵਾਲੇ ਇਸ ਸਮਾਰੋਹ ਦੇ ਵਿਚ ਕਈ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਦੇ ਮਾਸਟਰਜ਼ ਖਿਡਾਰੀਆਂ ਨੂੰ ਸਨਮਾਨਿਆ ਜਾਵੇਗਾ।
                    ਸਨਮਾਨੇ ਜਾਣ ਵਾਲੇ ਖਿਡਾਰੀਆਂ ਵਿੱਚ ਹਾਕੀ ਓਲੰਪੀਅਨ ਰਿਪੂਦਮਨ ਕੁਮਾਰ, ਕੌਮੀ ਹਾਕੀ ਖਿਡਾਰੀ ਤੇ ਡਿਪਟੀ ਸੀਆਈਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ, ਐਸ.ਆਈ ਭਗਵੰਤ ਸਿੰਘ ਜਲੰਧਰ, ਰਛਪਾਲ ਸਿੰਘ ਯੂ.ਕੇ ਗੁਰਦਾਸਪੁਰ, ਕਸ਼ਮੀਰ ਸਿੰਘ ਭੈਣੀ ਕੈਨੇਡਾ ਅੰਮ੍ਰਿਤਸਰ, ਬਹਾਦਰ ਸਿੰਘ ਬੱਲ, ਕਪੂਰਥਲਾ, ਮਹਿੰਦਰ ਸਿੰਘ ਵਿਰਕ ਅੰਮ੍ਰਿਤਸਰ, ਅਮਰਬੀਰ ਸਿੰਘ ਬੀਐਸਐਫ ਅੰਮ੍ਰਿਤਸਰ, ਚਰਨਜੀਤ ਕੌਰ ਲੁਧਿਆਣਾ, ਰਾਜ ਬਾਜਵਾ ਮੋਹਾਲੀ, ਸ਼ਰਨਜੀਤ ਕੌਰ ਜਲੰਧਰ, ਪਰਮਜੀਤ ਕੌਰ ਸੰਗਰੂਰ, ਜਰਨੈਲ ਕੌਰ ਸੰਗਰੂਰ (ਸਾਰੇ ਕੌਮਾਂਤਰੀ ਮਾਸਟਰਜ਼ ਖਿਡਾਰੀ), ਸੁਰਿੰਦਰਪਾਲ ਸਿੰਘ ਜੱਗੀ ਖੰਨਾ, ਜੋਗਿੰਦਰ ਸਿੰਘ ਮੋਹਾਲੀ, ਬਿਕਰਮਜੀਤ ਸਿੰਘ ਕਾਹਲੋਂ ਕਪੂਰਥਲਾ, ਹਰਪਾਲ ਸਿੰਘ ਕਪੂਰਥਲਾ, ਦਿਲਜੋਤ ਸਿੰਘ ਪੀ.ਪੀ ਜਲੰਧਰ, ਕਰਨ ਢਿੱਲੋਂ ਖੰਨਾ, ਗੁਰਪ੍ਰੀਤ ਕੌਰ ਰੂਪ ਨਗਰ, ਰਾਜੇਸ਼ ਕੁਮਾਰ ਆਰ.ਸੀ.ਐਫ ਕਪੂਰਥਲਾ, ਸੁਰਿੰਦਰਪਾਲ ਸਿੰਘ ਮੋਗਾ (ਸਾਰੇ ਕੌਮੀ ਮਾਸਟਰਜ਼ ਖਿਡਾਰੀ), ਅਮਰਜੀਤ ਸਿੰਘ ਧਨੌਲ਼ਾ ਸੂਬਾ ਮਾਸਟਰ ਖਿਡਾਰੀ, ਖੇਡ ਪ੍ਰਮੋਟਰ ਮੈਡਮ ਚਰਨਜੀਤ ਘੁਮਾਣ, ਖੇਡ ਪ੍ਰਮੋਟਰ ਮੈਡਮ ਜਾਗ੍ਰਿਤੀ ਤੋਂ ਇਲਾਵਾ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਪਠਾਨਕੋਟ ਦੇ ਦਰਜਨਾਂ ਦਾ ਸਨਮਾਨ ਕੀਤਾ ਜਾਵੇਗਾ।
                     ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਮੈਡਮ ਹਰਜਿੰਦਰਪਾਲ ਕੌਰ ਕੰਗ ਨੇ ਦੱਸਿਆ ਕਿ ਆਈ.ਜੀ ਐਸ.ਟੀ.ਐਫ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਪੀ.ਐਸ ਤੇ ਕੌਮਾਂਤਰੀ ਆਈ.ਸੀ.ਪੀ ਡੇਰਾ ਬਾਬਾ ਨਾਨਕ ਅਤੇ ਕੌਮਾਂਤਰੀ ਆਈ.ਸੀ.ਪੀ ਦੇ ਡਾਇਰੈਕਟਰ ਡੀ.ਐਸ ਸਰਾਂ ਇਸ ਸਮਾਰੋਹ ਦੇ ਵੱਖ-ਵੱਖ ਸ਼ੈਸ਼ਨਾਂ ਦੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨਗੇ।ਜਦਕਿ ਕੌਮਾਂਤਰੀ ਹਾਕੀ ਖਿਡਾਰੀ ਤੇ ਦਿਹਾਤੀ ਪੁਲਿਸ ਅੰਮ੍ਰਿਤਸਰ ਦੇ ਐਸ.ਪੀ ਟ੍ਰੈਫਿਕ ਤੇ ਸਿਕਿਓਰਟੀ ਕਮਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ, ਕੌਮਾਂਤਰੀ ਮਹਿਲਾ ਮਾਸਟਰ ਖਿਡਾਰੀ ਮਨਿੰਦਰਪਾਲ ਕੌਰ ਸਰਾਂ ਸਮਾਰੋਹ ਦੀ ਪ੍ਰਧਾਨਗੀ ਕਰਨਗੇ।ਮੇਜ਼ਬਾਨ ਐਸ.ਜੀ.ਆਰ.ਡੀ ਇਸਟੀਚਿਊਟਸ ਪੰਧੇਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਟੈਕਨੀਕਲ ਇੰਸਟੀਚਿਊਟ ਘੁਮਾਣ ਗੁਰਦਾਸਪੁਰ ਦੀਆਂ ਵਿਦਿਆਰਥਣਾਂ ਵੱਲੋਂ ਦੇਸ਼ ਭਗਤੀ ਤੇ ਪੰਜਾਬੀ ਸਭਿਆਚਾਰਕ ਵੰਨਗੀਆਂ ਭਰਪੂਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਭ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।
                    ਇਸ ਮੌਕੇ ਕਨਵੀਨਰ ਸੁਖਚੈਨ ਸਿੰਘ ਭੰਗੂ, ਮੁੱਖ ਸਲਾਹਕਾਰ ਕਮਲ ਕਿਸ਼ੋਰ, ਕਨੂੰਨੀ ਸਲਾਹਕਾਰ ਐਡਵੋਕੇਟ ਨਿਰਮਲ ਸਿੰਘ ਔਲਖ, ਜਆਇਟ ਸੈਕਟਰੀ ਮੈਡਮ ਮਾਨਸੀ ਖੰਨਾ, ਪ੍ਰਚਾਰ ਸਕੱਤਰ ਅਵਤਾਰ ਸਿੰਘ, ਆਗੇਨਾਈਜਰ/ ਪੀ.ਆਰ.ਓ ਜੀ.ਐਸ ਸੰਧੂ, ਅਮਰ ਸਿੰਘ ਸੰਧੂ, ਪਰਮਿੰਦਰ ਕੌਰ, ਦੀਪਿਕਾ ਬੱਬਰ, ਦਮਨਦੀਪ ਕੌਰ, ਬਿਬੇਕਦੀਪ ਕੌਰ ਆਦਿ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …