Friday, October 2, 2026

ਸਮਾਜਿਕ ਅਧਿਕਾਰਿਤਾ ਕੈਂਪ ਲਗਾ ਕੇ ਜਰੂਰਤਮੰਦ ਲੋਕਾਂ ਨੂੰ ਕੀਤੀ ਬਨਾਵਟੀ ਅੰਗਾਂ ਦੀ ਵੰਡ

ਸੰਸਦ ਗੁਰਦਾਸਪੁਰ ਪਠਾਨਕੋਟ ਵੱਲੋਂ ਕੀਤੀ ਗਈ ਸਮਾਰੋਹ ਦੀ ਆਨਲਾਈਨ ਸੁਰੂਆਤ

ਪਠਾਨਕੋਟ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਦਿਵਿੰਆਂਗਜਨ ਸਸ਼ਕਤੀਕਰਨ ਵਿਭਾਗ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਵੱਲੋਂ ਸਮਾਜਿਕ ਅਧਿਕਾਰਿਤਾ ਕੈਂਪ ਲਗਾਇਆ ਗਿਆ।ਜਿਸ ਦੌਰਾਨ ਐਡਿਪ ਯੋਜਨਾ ਤਹਿਤ ਮੁਫਤ ਸਹਾਇਕ ਉਪਰਨਾਂ ਦੀ ਵੰਡ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਯੋਜਨਾ ਅਧੀਨ ਐਮ.ਪੀ ਲੈਂਡ ‘ਚਂੋ 25 ਲੱਖ 61 ਹਜਾਰ ਫੰਡ ਨਾਲ 253 ਲਾਭਪਾਤਰੀਆਂ ਨੂੰ 496 ਨਕਲੀ ਅੰਗਾਂ, ਟ੍ਰਾਈ ਸਾਇਕਲ, ਵਹੀਲ ਚੇਅਰ, ਏਅਰਿੰਗ ਮਸੀਨ, ਐਲਵੋ ਕਰੱਚ, ਵਾਕਿੰਗ ਸਟਿੱਕਸ, ਫੋਲਡਰ ਵਾਕਰ ਆਦਿ ਦੀ ਵੰਡ ਕੀਤੀ ਜਾਣੀ ਹੈ।ਜਿਸ ਦੀ ਸੁਰੂਆਤ ਅੱਜ ਜਿਲ੍ਹਾ ਗੁਰਦਾਸਪੁਰ ਪਠਾਨਕੋਟ ਦੇ ਸੰਸਦ ਮੈਂਬਰ ਸਨੀ ਦਿਉਲ ਨੇ ਆਨਲਾਈਨ ਸਮਾਗਮ ਦੋਰਾਨ ਕੀਤੀ।ਉਨ੍ਹਾਂ ਦੱਸਿਆ ਕਿ ਇਹ ਕੈਂਪ ਵੱਖ-ਵੱਖ ਬਲਾਕਾਂ ਵਿੱਚ 24 ਦਸੰਬਰ ਤੱਕ ਬੀ.ਡੀ.ਪੀ.ਓ ਦਫਤਰਾਂ ਵਿੱਚ ਕੈਂਪ ਲਗਾ ਕੇ ਨਕਲੀ ਅੰਗ ਆਦਿ ਸਮਾਨ ਦੀ ਵੰਡ ਕੀਤੀ ਜਾਵੇਗੀ।ਸਮਾਰੋਹ ਦੋਰਾਨ ਸਨੀ ਦਿਉਲ ਸੰਸਦ ਗੁਰਦਾਸਪੁਰ ਪਠਾਨਕੋਟ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਲੋਕਾਂ ਦੀ ਮਦਦ ਲਈ ਉਹ ਹਮੇਸਾ ਤਿਆਰ ਰਹਿਣਗੇ ਅਤੇ ਦਿਵਿਆਂਗ ਲੋਕਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਦੀ ਸਹਾਇਤਾਂ ਲਈ ਵੀ ਹਮੇਸ਼ਾਂ ਹਾਜ਼ਰ ਰਹਿਣਗੇ।
                 ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਹੋਰ ਵਿਅਕਤੀ ਅਪਣਾ ਨਾਮ ਉਪਰੋਕਤ ਸਮਾਨ ਲਈ ਰਜਿਸਟ੍ਰੇਸ਼ਨ ਕਰਨਾ ਚਾਹੁੰਦਾ ਹੈ ਤਾਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਠਾਨਕੋਟ ਦੇ ਦਫਤਰ ਨਾਲ ਸੰਪਰਕ ਕਰਕੇ ਅਪਣਾ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜਿਨ੍ਹਾਂ ਨੂੰ ਭਵਿੱਖ ਵਿੱਚ ਉਪਰੋਕਤ ਸਮਾਨ ਲੋੜ ਅਨੁਸਾਰ ਵੰਡਿਆ ਜਾਵੇਗਾ।
                 ਇਸ ਮੋਕੇ ਸਮਾਜਿੱਕ ਸੁਰੱਖਿਆ ਅਫਸ਼ਰ ਵਰਿੰਦਰ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …