Tuesday, February 24, 2026

ਸ਼ੰਭੂ ਬਾਰਡਰ ਤੇ ਕਿਸਾਨ ਯੂਨੀਅਨ ਦਾ ਪੱਕਾ ਮੋਰਚਾ ਉਖਾੜਨ ‘ਤੇ ਸਿੰਘਾਂ ਨੂੰ ਜੇਲ੍ਹ ਵਿੱਚ ਡੱਕਣ ਦੀ ਸਖ਼ਤ ਨਿਖੇਧੀ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਸਬੰਧੀ ਕਸਬਾ ਲੌਂਗੋਵਾਲ ਵਿਖੇ ਲਗਾਏ ਗਏ ਰੋਸ ਧਰਨੇ ਦੇ ਅੱਜ 74ਵੇਂ ਦਿਨ ਆਪਣੇ ਭਾਸ਼ਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਸਰਕਲ ਲੌਂਗੋਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ ਸਰਕਲ ਪ੍ਰੈਸ ਸਕੱਤਰ ਅਮਰਜੀਤ ਸਿੰਘ ਗਿੱਲ,
                ਬਹਾਦਰ ਸਿੰਘ ਭਸੌੜ, ਮੇਜਰ ਸਿੰਘ ਪੰਧੇਰ, ਸਰਜਾ ਸਿੰਘ ਸਰਪੰਚ ਤੇ ਜਥੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਯੂਨੀਅਨ ਅੰਮ੍ਰਿਤਸਰ ਦਾ ਪੱਕਾ ਮੋਰਚਾ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵਲੋਂ ਬਿਨਾਂ ਕਿਸੇ ਗੱਲ ਤੋਂ ਧੱਕੇ ਨਾਲ ਇਸ ਤਰ੍ਹਾਂ ਉਖਾੜ ਦੇਣ ਅਤੇ ਉਥੇ ਸ਼ਾਂਤਮਈ ਬੈਠੇ ਸਿੰਘਾਂ ਤੇ ਪਰਚੇ ਦਰਜ ਕਰਕੇ ਜੇਲ੍ਹ ਵਿਚ ਡੱਕ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਡੱਟਵਾਂ ਵਿਰੋਧ ਕਰਦਾ ਹੈ ਅਤੇ ਇਸ ਦੀ ਜ਼ੋਰਦਾਰ ਸ਼ਬਦਾਂ ਚ ਨਿਖੇਧੀ ਕਰਦਾ ਹੈ।ਆਗੂਆਂ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਸਿੱਖਾਂ ਨੇ ਜੇਕਰ ਇਸ ਦੇਸ਼ ਵਿੱਚ ਰਹਿਣਾ ਹੈ ਤਾਂ ਦੂਸਰੇ ਦਰਜ਼ੇ ਦੇ ਸ਼ਹਿਰੀ ਬਣ ਕੇ ਹੀ ਰਹਿਣਾ ਪਵੇਗਾ ਕਿਉਂਕਿ ਹਰ ਰੋਜ਼ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਿੱਖਾਂ ਦੇ ਵਿਰੁੱਧ ਹੀ ਕਿਉਂ ਕੀਤੀਆਂ ਜਾਂਦੀਆਂ ਹਨ।ਸਿਰਫ਼ ਕਿਸਾਨ ਜਥੇਬੰਦੀਆਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਵਲੋਂ ਚੱਲ ਰਿਹਾ ਪੱਕਾ ਮੋਰਚਾ ਹੀ ਕਿਉਂ ਉਖਾੜਿਆ ਗਿਆ ਕਿਉਂਕਿ ਭਾਰਤ ਹਕੂਮਤ ਵਲੋਂ ਹਮੇਸ਼ਾਂ ਹੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਸਿੱਖਾਂ ਦੀ ਅਣਖ ਨੂੰ ਵੰਗਾਰਿਆ ਜਾਂਦਾ ਹੈ।ਇਸ ਤਰ੍ਹਾਂ ਦੀ ਹਰਕਤ ਓਸ ਵੇਲੇ ਕਰਨਾ ਹੋਰ ਵੀ ਨਿੰਦਣਯੋਗ ਬਣ ਜਾਂਦਾ ਹੈ ਜਦੋਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਆਪਣੇ ਕਿਸਾਨੀ ਹੱਕ ਲੈਣ ਲਈ ਦਿੱਲੀ ਦੇ ਖ਼ਿਲਾਫ਼ ਸ਼ਾਂਤਮਈ ਤਰੀਕੇ ਨਾਲ ਡਟੀਆਂ ਹਨ ਅਤੇ ਪੰਥਕ ਜਥੇਬੰਦੀਆਂ ਪਿਛਲੇ 74 ਦਿਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 338 ਲਾਪਤਾ ਸਰੂਪਾਂ ਦਾ ਹਿਸਾਬ ਲੈਣ ਅਤੇ ਦੋਸ਼ੀਆਂ ਤੇ ਫ਼ੌਜਦਾਰੀ ਮੁਕੱਦਮੇ ਦਰਜ਼ ਕਰਵਾਉਣ ਵਾਸਤੇ ਡਟੀਆਂ ਹੋਈਆਂ ਹਨ।
                   ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਹੁਣ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਹੀਂ ਰਹੇ ਇਸ ਕਰਕੇ 6 ਦਸੰਬਰ ਨੂੰ ਲੌਂਗੋਵਾਲ ਵਿਖੇ ਰੋਸ ਧਰਨੇ ਦੀ ਸਮਾਪਤੀ ਕਰ ਦਿੱਤੀ ਜਾਵੇਗੀ ਉਨ੍ਹਾਂ 6 ਦਸੰਬਰ ਨੂੰ ਸਮੁੱਚੀਆਂ ਸਾਧ ਸੰਗਤਾਂ ਨੂੰ ਹੁੰਮ ਹੰੁਮਾ ਕੇ ਅਨਾਜ ਮੰਡੀ ਲੌਂਗੋਵਾਲ ਵਿੱਚ ਪਹੁੰਚਣ ਦੀ ਬੇਨਤੀ ਵੀ ਕੀਤੀ ।
                   ਇਸ ਮੌਕੇ ਬੂਟਾ ਸਿੰਘ ਧੂਰਕੋਟ, ਅਨੂਪ ਸਿੰਘ ਰੱਤੋਕੇ, ਆਤਮਾ ਸਿੰਘ ਫੌਜੀ ਰੱਤੋਕੇ, ਦਰਸ਼ਨ ਸਿੰਘ ਦਲੇਰ, ਰਾਮ ਸਿੰਘ, ਰਾਜ ਸਿੰਘ ਤਿਹਾੜੀਆਂ ਲੌਂਗੋਵਾਲ, ਭਗਵਾਨ ਸਿੰਘ ,ਅਜੈਬ ਸਿੰਘ ਕੁੰਨਰਾਂ, ਮਹਿੰਦਰ ਸਿੰਘ, ਅਮਰ ਸਿੰਘ, ਨਛੱਤਰ ਸਿੰਘ ਲੌਂਗੋਵਾਲ, ਨੰਬਰਦਾਰ ਮੁਖਤਿਆਰ ਸਿੰਘ ਲੌਂਗੋਵਾਲ, ਰਾਮ ਗੋਪਾਲ ਵਰਮਾ ਲੌਂਗੋਵਾਲੀਆ, ਦੀਪਾ ਧਨੋਆ ਲੌਂਗੋਵਾਲ ਆਦਿ ਸੰਗਤਾਂ ਹਾਜ਼ਰ ਸਨ ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …