ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਹਿਕਾਰੀ ਚੋਣਾਂ ਅੰਦਰ ਅਕਾਲੀ
ਦਲ ਡੈਮੋਕਰੇਟਿਕ ਦੇ ਉਮੀਦਵਾਰਾਂ ਦੀ ਜਿੱਤ ਨੇ ਸੰਕੇਤ ਦੇ ਦਿੱਤਾ ਹੈ ਕਿ ਸੂਬੇ ‘ਚ ਸਿਆਸੀ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ।ਜਿਕਰਯੋਗ ਹੈ ਕਿ ਸੰਗਰੂਰ ਜਿਲ੍ਹੇ ਅੰਦਰ ਸਿਆਸੀ ਦਿਸ਼ਾਵਾਂ ਤੈਅ ਕਰਨ ਵਾਲੀ ਕੋਆਪਰੇਟਿਵ ਮਾਰਕਟਿੰਗ ਸੋਸਾਇਟੀ ਮਲੇਰਕੋਟਲਾ ਦੇ ਜੋਨਾਂ ਦੀ ਹੋਈ ਚੋਣ ਵਿਚ ਪੰਜ ਉਮੀਦਵਾਰਾਂ ਨੇ ਜਿੱਤ ਦਰਜ਼ ਕੀਤੀ ਹੈ।
ਇਥੇ ਜੇਤੂ ਉਮੀਦਵਾਰਾਂ ਨੂੰ ਪਾਰਟੀ ਵਲੋਂ ਕਰਵਾਏ ਸਨਮਾਨ ਸਮਾਰੋਹ ਉਪੰਰਤ ਗੱਲ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਹਨਾਂ ਉਮੀਦਵਾਰਾਂ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਅਕਾਲੀ ਦਲ ਡੈਮੋਕਰੇਟਿਕ ਨੂੰ ਪਸੰਦ ਕਰਦੇ ਹਨ ਤੇ ਆਮ ਲੋਕਾਂ ਦਾ ਰੁਝਾਨ ਵੀ ਇਸ ਵੱਲ ਹੈ।ਢੀਂਡਸਾ ਨੇ ਕਿਹਾ ਕਿ ਭਾਵੇਂ ਕਿਸਾਨਾਂ ਦੇ ਦਰਦ ਤੇ ਕਿਸਾਨਾਂ ਦੇ ਜਾਨ ਹੀਲਵੇਂ ਸੰਘਰਸ਼ ਅੰਦਰ ਉਹ ਸਿਆਸੀ ਬਿਆਨ ਤੋਂ ਗੁਰੇਜ਼ ਕਰਦੇ ਹਨ।ਪਰ ਕਿਸਾਨਾਂ ਨੂੰ ਧੋਖਾ ਦੇਣ ਵਾਲੀ ਧਿਰ ਮੁਕਾਬਲੇ ਵਿੱਚ ਆ ਜਾਵੇ ਤਾਂ ਪੰਥਕ ਵਿਚਾਰਧਾਰਾ ਨਾ ਕੀਤੇ ਹੋਏ ਧੋਖੇ ਤੇ ਕਾਲੇ ਕਾਨੂੰਨਾਂ ਦੀ ਸ਼ੁਰੂਆਤੀ ਮਦਦ ਕਰਨ ਧਿਰ ਨੂੰ ਸਬਕ ਸਿਖਾਉਣਾ ਜਰੂਰੀ ਹੋ ਜਾਂਦਾ ਹੈ।ਢੀਂਡਸਾ ਨੇ ਕਿਹਾ ਕਿ ਸਿਆਸਤ ਅੰਦਰ ਸੰਜੀਦਗੀ ਤੇ ਗੈਰ ਸੰਜੀਦਗੀ ਦਾ ਸੁਮੇਲ ਬੜਾ ਔਖਾ ਹੁੰਦਾ ਹੈ।ਉਹਨਾਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਆਰਡੀਨੈਂਸ ਬਣਨ ਵੇਲੇ ਹੀ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਦਾ ਹੈ ਤੇ ਸਾਡੀ ਪਾਰਟੀ ਵਾਂਗ ਸਖ਼ਤ ਸਟੈਂਡ ਲੈ ਕੇ ਸਿਆਸੀ ਮਹੌਲ ਪੈਦਾ ਕਰਨ ਵਿੱਚ ਮਦਦ ਕਰਦਾ ਤਾਂ ਕਿਸਾਨਾਂ ਨੂੰ ਇਹ ਦਿਨ ਸ਼ਾਇਦ ਨਾ ਦੇਖਣੇ ਪੈਦਾ।ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨ ਮਾਰੂਨੀਤੀਆਂ ਉਪਰ ਪਹਿਲਾਂ ਵੀ ਰਾਜਨੀਤੀ ਕੀਤੀ ਤੇ ਹੁਣ ਵੀ ਰਾਜਨੀਤੀ ਕੀਤੀ ਜਾਂ ਰਹੀ ਹੈ।ਇਸ ਤੋਂ ਬੁਰੀ ਤੇ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਬਾਦਲ ਪਰਿਵਾਰ ਨੇ ਕਿਸਾਨ ਸੰਘਰਸ਼ ਨੂੰ ਕਮਜੋਰ ਕਰਨ ਦਾ ਹਰ ਯਤਨ ਕੀਤਾ।ਹੁਣ ਕਿਸਾਨਾਂ ਦੇ ਹਮਾਇਤੀ ਕਹਾਉਣ ਲਈ ਬਾਦਲ ਪਰਿਵਾਰ ਨੂੰ ਸੈਂਕੜੇ ਝੂਠ ਬੋਲਣ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਇਸ ਮੌਕੇ ਅਜੀਤ ਸਿੰਘ ਚੰਦੂਰਾਈਆਂ ਸਾਬਕਾ ਸੂਚਨਾ ਕਮਿਸ਼ਨਰ, ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਜੀਵਨ ਸਿੰਘ ਸਰੌਦ, ਸਾਬਕਾ ਪ੍ਰਧਾਨ ਦਰਬਾਰਾ ਸਿੰਘ ਚਹਿਲ, ਜਥੇਦਾਰ ਭਗਵੰਤ ਸਿੰਘ ਭੱਟੀਆਂ, ਮਨਸ਼ਾਂਤ ਸਿੰਘ ਜਲਾਲਾਬਾਦ, ਡਾਇਰੈਕਟਰ ਹਰਬੰਸ ਸਿੰਘ ਚੌਦਾਂ, ਡਾਇਰੈਕਟਰ ਹਰਜੀਤ ਸਿੰਘ ਭੈਣੀ , ਡਾਇਰੈਕਟਰ ਡਾ. ਪਰਮਜੀਤ ਸਿੰਘ, ਮਨਜਿੰਦਰ ਸਿੰਘ, ਸੇਵਾ ਸੁਸਾਇਟੀ ਸਰੌਦ ਦੇ ਪ੍ਰਧਾਨ ਅਮਨਦੀਪ ਸਿੰਘ ਤੋਂ ਇਲਾਵਾ ਪੀ.ਏ ਜਸਵਿੰਦਰ ਸਿੰਘ ਖਾਲਸਾ, ਜਗਸੀਰ ਸਿੰਘ ਜੱਗੀ ਮਲੇਰਕੋਟਲਾ, ਮੀਡੀਆ ਇੰਚਾਰਜ ਗੁਰਮੀਤ ਸਿੰਘ ਜੌਹਲ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media