ਧੂਰੀ, 8 ਦਸੰਬਰ (ਪ੍ਰਵੀਨ ਗਰਗ) – ਸੰਗਰੂਰ ਚੈਂਬਰ ਆਫ ਕਾਮਰਸ ਧੂਰੀ ਵੱਲੋਂ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ
ਡੀ.ਐਸ.ਪੀ ਦਫਤਰ ਵਿਖੇ ਡੀ.ਐਸ.ਪੀ ਪਰਮਜੀਤ ਸਿੰਘ ਨੂੰ ਬੈਰੀਕੇਟ ਦਿੱਤੇ ਗਏ।ਚੈਂਬਰ ਦੇ ਸੈਕਟਰੀ ਅੰਮ੍ਰਿਤ ਗਰਗ ਰਿੰਕੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਚੈਂਬਰ ਵੱਲੋਂ ਡੀ.ਐਸ.ਪੀ ਸਾਹਿਬ ਅਤੇ ਟ੍ਰੈਫਿਕ ਇੰਚਾਰਜ਼ ਨੂੰ ਬੈਰੀਗੇਟ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਸਮੇਂ-ਸਮੇਂ ਸਿਰ ਲੋੜ ਪੈਣ ‘ਤੇ ਚੈਂਬਰ ਵੱਲੋਂ ਇਸ ਤਰਾਂ੍ਹ ਦੇ ਹੋਰ ਵੀ ਸਮਾਜਿਕ ਉਪਰਾਲੇ ਕੀਤੇ ਜਾਣਗੇ।
ਡੀ.ਐਸ.ਪੀ ਪਰਮਜੀਤ ਸਿੰਘ ਨੇ ਚੈਂਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਸਮੱਸਿਆ ਲਈ ਅੱਜ ਇਹ ਦਿੱਤੇ ਗਏ ਬੈਰੀਗੇਟ ਬਹੁਤ ਲਾਹੇਬੰਦ ਹੋਣਗੇ ਅਤੇ ਚੈਂਬਰ ਵੱਲੋਂ ਪਹਿਲਾਂ ਵੀ ਕੋਰੋਨਾ ਮਹਾਂਮਾਰੀ ਦੌਰਾਨ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਲੋਕਾਂ ਨੂੰ ਸੈਨੇਟਾਈਜ਼ਰ, ਮਾਸਕ ਵਗੈਰਾ ਵੰਡੇ ਗਏ ਸਨ।
ਇਸ ਮੌਕੇ ਚੈਂਬਰ ਦੇ ਪ੍ਰਧਾਨ ਦਰਸ਼ਨ ਸਿੰਘ, ਫਾਈਨਾਂਸ ਸੈਕਟਰੀ ਸੁਨੀਲ ਕੁਮਾਰ ਬਬਲਾ, ਰਾਜ ਕੁਮਾਰ ਰਾਜੀ, ਗੁਰਮੁੱਖ ਸਿੰਘ ਅਤੇ ਮੁਨੀਸ਼ ਕੁਮਾਰ ਮੋਨੀ ਆਦਿ ਹਾਜ਼ਰ ਸਨ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media