ਧੂਰੀ, 8 ਦਸੰਬਰ (ਪ੍ਰਵੀਨ ਗਰਗ) – ਵੈਲਫੇਅਰ ਮਿਊਜ਼ੀਕਲ ਗਰੁੱਪ ਧੂਰੀ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਕੜਕਦੀ ਠੰਡ ਦੇ ਮੌਸਮ ਨੂੰ ਧਿਆਨ ਵਿੱਚ
ਰੱਖਦਿਆਂ ਬੇਜ਼ੁਬਾਨ ਗਊਆਂ ਲਈ ਪਚਵੰਟੀ ਮੰਦਰ ਨੇੜੇ ਬਣੀ ਗਊਸ਼ਾਲਾ ਵਿਖੇ ਗਊ ਮਾਤਾ ਦੀ ਪੂਜਾ ਕਰਨ ਉਪਰੰਤ ਕੜਾਹ ਪ੍ਰਸ਼ਾਦ ਦੀ ਸੇਵਾ ਸ਼ੁਰੂ ਕੀਤੀ ਗਈ।ਵੈਲਫੇਅਰ ਮਿਊਜ਼ੀਕਲ ਗਰੁੱਪ ਦੇ ਸੈਕਟਰੀ ਵਰੁਣ ਸ਼ਰਮਾ ਅਤੇ ਪ੍ਰਧਾਨ ਰਵੀਸ਼ ਕੁਮਾਰ ਨੇ ਦੱਸਿਆ ਕਿ ਇਹ ਸੰਸਥਾ ਲਗਭਗ ਪਿਛਲੇ 20 ਸਾਲਾਂ ਤੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਗਊ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਹਰ ਰੋਜ਼ ਗਊਆਂ ਵਾਸਤੇ ਹਰਾ ਚਾਰਾ ਅਤੇ ਗਰਮੀਆਂ ਵਿੱਚ ਸ਼ੱਕਰ ਦਾ ਸ਼ਰਬਤ ਬਣਾ ਕੇ ਗਊਆਂ ਨੂੰ ਪਿਲਾਇਆ ਜਾਂਦਾ ਹੈ।ਉਹਨਾਂ ਦੱਸਿਆ ਕਿ ਨਰਾਤਿਆਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਕਰਵਾਏ ਜਾਂਦੇ ਜਾਗਰਣ, ਚੌਕੀਆਂ, ਸੰਧਿਆ ਮੌਕੇ ਭੇਟਾ ਦੇ ਰੂਪ ਵਿੱਚ ਜੋ ਵੀ ਮਾਇਆ ਇੱਕਠੀ ਹੁੰਦੀ ਹੈ, ਉਸ ਨੂੰ ਮਾਨਵਤਾ ਅਤੇ ਗਊ ਵੰਸ਼ ਦੀ ਸੇਵਾ ਵਿੱਚ ਖਰਚ ਕੀਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਸੰਸਥਾ ਵੱਲੋਂ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਅਤੇ ਰਾਸ਼ਨ ਵੀ ਮੁਹੱਈਆ ਕਰਵਾਉਂਦੀ ਹੈ।
ਅੱਜ ਕੜਾਹ ਪ੍ਰਸ਼ਾਦ ਦੀ ਸੇਵਾ ਸ਼ੁਰੂ ਕਰਨ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਹਨਾਂ ਨੇ ਸੰਸਥਾ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਤਨੋ-ਮਨੋ-ਧਨੋ ਆਪਣਾ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਚੇਅਰਮੈਨ ਮੁਨੀਸ਼ ਗਰਗ, ਨਰੇਸ਼ ਕੁਮਾਰ ਮੰਗੀ, ਇੰਡਸਟਰੀ ਚੈਂਬਰ ਦੇ ਪ੍ਰਧਾਨ ਸੰਜੀਵ ਗਰਗ, ਵਿਕਾਸ ਜੈਨ ਪ੍ਰਧਾਨ ਧੂਰੀ ਵਪਾਰ ਮੰਡਲ ਧੂਰੀ, ਜਨਕ ਰਾਜ ਮੀਮਸਾ, ਰਤਨ ਸਿੰਗਲਾ, ਚੇਤਨ ਕਾਲੀਆ, ਸੰਜੇ ਕੁਮਾਰ, ਸੁਰੇਸ਼ ਬਾਂਸਲ, ਅਵਨੀਸ਼ ਗਰਗ ਪ੍ਰਧਾਨ ਹਰ ਹਰ ਮਹਾਂਦੇਵ ਕਾਵੜ ਸੰਘ, ਨਰੇਸ਼ ਸਿੰਗਲਾ, ਪ੍ਰੇਮ ਕੁਮਾਰ ਪ੍ਰੇਮੀ, ਕਾਲਾ, ਰਜਤ, ਨਰਿੰਦਰ ਸ਼ਰਮਾਂ, ਡਿੱਕੀ ਅਤੇ ਹੋਰ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media