ਹਲਕਾ ਵਿਧਾਇਕ ਦੇ ਪੀ.ਏ ਦੀ ਹਾਜ਼ਰੀ ‘ਚ ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਨੇ ਆਪਣਾ ਕਬਜ਼ਾ ਦਿਖਾਉਣ ਦੀ ਕੀਤੀ ਕੋਸ਼ਿਸ਼

ਜੰਡਿਆਲਾ ਗੁਰੂ, 26 ਅਕਤੂਬਰ (ਹਰਿੰਦਰਪਾਲ ਸਿੰਘ/ਸਿਕੰਦਰ ਸਿੰਘ) – ਪਿਛਲੇ ਲਗਭਗ 2-3 ਮਹੀਨਿਆ ਤੋਂ ਚੱਲ ਰਹੇ ਗਊਸ਼ਾਲਾ ਵਿਵਾਦ ਨੂੰ ਅੱਜ ਹਲਕਾ ਵਿਧਾਇਕ ਦੇ ਪੀ.ਏ ਰਾਜੀਵ ਕੁਮਾਰ (ਬੱਬਲੂ) ਅਤੇ ਹੋਰਨਾ ਵਲੋਂ ਉਦਘਾਟਨ ਕਰਕੇ ਗਊਸ਼ਾਲਾ ਵਿਵਾਦ ਨੂੰ ਹੋਰ ਅੱਗ ਲਗਾ ਦਿੱਤੀ।ਅੱਜ ਦੁਪਹਿਰ ਕਰੀਬ 3 ਵਜੇ ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਗਊਸ਼ਾਲਾ ਦੇ ਬਾਹਰ ਆਪਣਾ ਬੋਰਡ ਲਗਾ ਕੇ ਉਸ ਉੱਪਰ ਆਪਣਾ ਕਬਜ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪੁਰਾਣੀ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਜਨਰਲ ਸੱਕਤਰ ਰਾਜੀਵ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਉਨਾਂ ਦੀ ਪ੍ਰਬੰਧਕ ਕਮੇਟੀ ਪਿਛਲੇ ਲਗਭਗ 40 ਸਾਲਾਂ ਤੋਂ ਸੇਵਾ ਕਰ ਰਹੀ ਹੈ।ਪਿਛਲੇ ਸਮੇਂ ਵਿਚ ਉਹ ਗਊਸ਼ਾਲਾ ਦੇ ਬਾਹਰ ਵਰਤੀਆਂ ਜਾਣ ਵਾਲੀਆ ਦੁਕਾਨਾਂ ਨੂੰ ਢਾਉਣ ਦੇ ਲਿਖਤੀ ਆਰਡਰ ਲੈ ਕੇ ਆਏ, ਪਰ ਦੁਕਾਨਾ ਉੱਪਰ ਕਾਬਜ਼ ਕੁੱਝ ਸਿਆਸੀ ਹਾਕਮਾਂ ਦੇ ਚਹੇਤਿਆ ਨੇ ਦੁਕਾਨਾਂ ਖਾਲੀ ਕਰਨ ਦੀ ਬਜਾਏ ਇਕ ਹੋਰ ਨਵੀ ਕਮੇਟੀ (ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ) ਹੋਂਦ ਵਿਚ ਲੈ ਆਂਦੀ।ਪਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਫੈਸਲਾ ਰਾਖਵਾਂ ਰੱਖ ਲਿਆ।ਲੇਕਿਨ ਅੱਜ ਵਾਪਰੀ ਘਟਨਾ ਨਾਲ ਸ਼ਹਿਰ ਵਿਚ ਗਊਸ਼ਾਲਾ ਵਿਵਾਦ ਨੂੰ ਲੈ ਕੇ ਪਹਿਲਾਂ ਹੀ ਤਨਾਅਪੂਰਨ ਬਣੀ ਸਥਿਤੀ ਵਿੱਚ ਹੋਰ ਵਾਧਾ ਹੋ ਗਿਆ।
ਇਸ ਬਾਬਤ ਜਦ ਡੀ.ਐਸ.ਪੀ ਜੰਡਿਆਲਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗਊਸ਼ਾਲਾ ਦੇ ਬਾਹਰ ਕੋਈ ਵੀ ਬੋਰਡ ਨਹੀਂ ਲੱਗ ਸਕਦਾ, ਜਦ ਤੱਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਕੋਈ ਆਖਰੀ ਫੈਸਲਾ ਨਹੀਂ ਲਿਆ ਜਾਦਾ।ਮੋਕੇ ਉੱਪਰ ਪੰਜਾਬ ਪੁਲਿਸ ਦੇ ਅਫ਼ਸਰਾਂ ਵਲੋਂ ਵੀ ਆਪਣੇ ਐਸ.ਪੀ ਹੈੱਡਕੁਆਟਰ ਬਲਬੀਰ ਸਿੰਘ ਅਤੇ ਡੀ.ਐਸ.ਪੀ ਅਮਨਦੀਪ ਕੋਰ ਦੇ ਹੁਕਮਾਂ ਨੂੰ ਦਰਕਿਨਾਰ ਕਰਦੇ ਹੋਏ ਗਊਸ਼ਾਲਾ ਦੇ ਬਾਹਰ ਲੱਗੀ ਗੋਲਕ ਨੂੰ ਖੁਲਵਾਉਣ ਵਿਚ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦਿੱਤਾ।ਇਸੇ ਦੌਰਾਨ ਮੋਕੇ ਉੱਪਰ ਗਊਸ਼ਾਲਾ ਲਈ ਦਾਨ ਪੁੰਨ ਕਰਨ ਵਾਲਿਆਂ ਵਿਚ ਰਵਿੰਦਰਪਾਲ ਕੁੱਕੂ ਸਾਬਕਾ ਪ੍ਰਧਾਨ ਨਗਰ ਕੋਂਸਲ, ਸਵ: ਬਲਦੇਵ ਰਾਜ ਸਾਬਕਾ ਕੋਂਸਲਰ ਦੀ ਯਾਦ ਵਿਚ ਉਹਨਾਂ ਦੇ ਪੁੱਤਰਾਂ ਤੋਂ ਇਲਾਵਾ ਹਲਕਾ ਵਿਧਾਇਕ ਦੇ ਨਾਮ ਉੱਪਰ 1 ਲੱਖ ਦੇ ਦਾਨ ਦਾ ਐਲਾਨ ਕੀਤਾ।ਪਰ ਇਸ 1 ਲੱਖ ਸਬੰਧੀ ਹਲਕਾ ਵਿਧਾਇਕ ਦੇ ਪੀ.ਏ ਰਾਜੀਵ ਕੁਮਾਰ ਬਬਲੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਅਸੀ ਕੋਈ ਵੀ ਐਲਾਨ ਨਹੀ ਕੀਤਾ ਇਹ ਪ੍ਰਬੰਧਕਾ ਵਲੋਂ ਆਪਣੇ ਆਪ ਕਿਹਾ ਜਾ ਰਿਹਾ ਹੈ।
ਇਸ ਸਾਰੇ ਘਟਨਾਕ੍ਰਮ ਸਬੰਧੀ ਸਾਹਿਲ ਸ਼ਰਮਾ ਪ੍ਰਧਾਨ ਨਵੀ ਬਣੀ ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਪ੍ਰਬੰਧਕ ਕਮੇਟੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਦੇ ਸਹਾਇਕ ਰਾਜੀਵ ਕੁਮਾਰ (ਬੱਬਲੂ) ਉਨਾਂ ਨੂੰ ਗਊਸ਼ਾਲਾ ਦਾ ਪ੍ਰਬੰਧ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿਚ ਦੇ ਕੇ ਗਏ ਹਨ।
ਗੁੰਝਲਦਾਰ ਬਣੀ ਇਸ ਸਥਿਤੀ ਬਾਰੇ ਰਾਜੀਵ ਕੁਮਾਰ ਬੱਬਲੂ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ ਇਕ ਸੇਵਾਦਾਰ ਦੇ ਤੋਰ ਤੇ ਲੰਗਰ ਵਿਚ ਹਿੱਸਾ ਪਾਉਣ ਆਏ ਸਨ।
Punjab Post Daily Online Newspaper & Print Media