Tuesday, June 23, 2026

ਹਰੀ ਸਿੰਘ ਨੇ ਕਿਸਾਨ ਅੰਦੋਲਨ ਦੀ ਹਮਾਇਤ ਲਈ ਮੁਫਤ ਬੱਸਾਂ ਕੀਤੀਆਂ ਝੰਡੀ ਦੇ ਕੇ ਕੀਤਾ ਰਵਾਨਾ

ਅੰਦੋਲਨ ਦੀ ਜਿੱਤ ਤੱਕ ਜਾਰੀ ਰਹੇਗੀ ਦਿੱਲੀ ਆਉਣ-ਜਾਣ ਦੀ ਮੁਫਤ ਬੱਸ ਸੇਵਾ- ਹਰੀ ਸਿੰਘ
ਧੂਰੀ, 15 ਦਸੰਬਰ (ਪ੍ਰਵੀਨ ਗਰਗ) – ਪ੍ਰੀਤ ਟਰੈਕਟਰ ਅਤੇ ਕੰਬਾਇਨ ਗਰੁੱਪ ਦੀ ਮੈਨੇਜਮੈਂਟ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਅਕਾਲੀ ਆਗੂ ਹਰੀ ਸਿੰਘ ਵੱਲੋਂ ਅੱਜ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਦਿੱਲੀ ਜਾਣ ਵਾਲੇ ਲੋਕਾਂ ਲਈ ਚਲਾਈਆਂ ਗਈਆਂ ਦੋ ਮੁਫਤ ਬੱਸਾਂ ਨੂੰ ਪਹਿਲੇ ਦਿਨ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
               ਅਕਾਲੀ ਆਗੂ ਗਮਦੂਰ ਸਿੰਘ ਜਵੰਧਾ, ਧਰਮਿੰਦਰ ਸਿੰਘ ਸਰਪੰਚ ਕੌਲਸੇੜੀ, ਹੰਸ ਰਾਜ ਗਰਗ ਅਤੇ ਡਾ. ਰਾਜਵੀਰ ਲਸੋਈ ਆਦਿ ਨੇ ਪ੍ਰੀਤ ਗਰੁੱਪ ਦੇ ਇਸ ਉਪਰਾਲੇ ਦੀ ਭਰ੍ਹਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਜਿਉਂ-ਜਿਉਂ ਠੰਡ ਵੱਧ ਰਹੀ ਹੈ, ਤਿਉਂ-ਤਿਉਂ ਕਿਸਾਨ ਅੰਦੋਲਨ ਜੋਸ਼ ਫੜਦਾ ਜਾ ਰਿਹਾ ਹੈ ਅਤੇ ਇਸ ਸੰਘਰਸ਼ ਦੀ ਹਮਾਇਤ ਵਿੱਚ ਦਿੱਲੀ ਜਾਣ ਵਾਲਿਆਂ ਦੇ ਹੌਂਸਲੇ ਪੂਰੀ ਤਰਾਂ ਬੁਲੰਦ ਹਨ ਅਤੇ ਦਿਨ ਪ੍ਰਤੀਦਿਨ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਇਹਨਾਂ ਅਕਾਲੀ ਆਗੂਆਂ ਨੇ ਦਾਅਵਾ ਕਰਦਿਆਂ ਕਿਹਾ ਕਿ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।
ਅਕਾਲੀ ਆਗੂ ਹਰੀ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਇਸ ਵੇਲੇ ਇਸ ਨਿਰਣਾਇਕ ਮੋੜ ‘ਤੇ ਹੈ ਅਤੇ ਲੋਕਾਂ ਵਿੱਚ ਦਿੱਲੀ ਜਾਣ ਲਈ ਭਾਰੀ ਉਤਸ਼ਾਹ ਹੈ, ਪ੍ਰੰਤੂ ਕੜਾਕੇ ਦੀ ਠੰਡ ਅਤੇ ਸਾਧਨਾਂ ਦੀ ਕਮੀ ਦੇ ਚੱਲਦਿਆਂ ਕਈ ਲੋਕ ਦਿੱਲੀ ਜਾਣ ਤੋਂ ਮਜ਼ਬੂਰ ਹਨ।ਜਿਸ ਦੇ ਚੱਲਦਿਆਂ ਪ੍ਰੀਤ ਗਰੁੱਪ ਵੱਲੋਂ ਰੋਜ਼ਾਨਾ ਦੋ ਬੱਸਾਂ ਦੀ ਮੁਫਤ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਤੱਕ ਇਹ ਮੁਫਤ ਬੱਸ ਸੇਵਾ ਲਗਾਤਾਰ ਜਾਰੀ ਰਹੇਗੀ ਜੋ ਕਿ ਰੋਜਾਨਾ ਸਵੇਰੇ 9 ਵਜੇ ਉਹਨਾਂ ਦੇ ਧੂਰੀ ਦਫਤਰ ਅਨਾਜ ਮੰਡੀ ਧੂਰੀ ਤੋਂ ਇੱਕ ਬੱਸ ਦਿੱਲੀ ਲਈ ਰਵਾਨਾ ਹੋਇਆ ਕਰੇਗੀ ਅਤੇ ਇਸ ਦੇ ਨਾਲ ਹੀ ਹਰ ਰੋਜ਼ ਦਿੱਲੀ ਦੇ ਟਿਕਰੀ ਬਾਰਡਰ ‘ਤੇ ਬਣੇ ਪਕੌੜਾ ਚੌਕ ਤੋਂ ਰੋਜ਼ਾਨਾ ਦੁਪਹਿਰ 12 ਵਜੇ ਇੱਕ ਬੱਸ ਧੂਰੀ ਆਇਆ ਕਰੇਗੀ ਅਤੇ ਇਹਨਾਂ ਬੱਸਾਂ ਵਿੱਚ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕੋਈ ਵੀ ਵਿਅਕਤੀ ਮਜਦੂਰ, ਕਿਸਾਨ, ਆੜ੍ਹਤੀਆ, ਬੀਬੀ, ਮਾਈ, ਭਾਈ ਆਦਿ ਮੁਫਤ ਸਫਰ ਕਰਕੇ ਦਿੱਲੀ ਆ-ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਅੱਜ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਦਿੱਲੀ ਜਾਣ ਵਾਲਿਆਂ ਵਿੱਚ ਨਾਬਾਲਗ ਨੌਜਵਾਨ ਅਤੇ ਬੀਬੀਆਂ ਵੀ ਸ਼ਾਮਿਲ ਸਨ।
                  ਇਸ ਮੌਕੇ ਹੰਸ ਰਾਜ ਬਜਾਜ, ਰਛਪਾਲ ਸਿੰਘ ਕੌਲਸੇੜੀ, ਭੁਪਿੰਦਰ ਪਾਲ ਮਿੱਠਾ, ਅਜੈਬ ਸਿੰਘ ਕੌਲਸੇੜੀ, ਦਰਸ਼ਨ ਸਿੰਘ ਬਿਰਦੀ, ਪਰਮਜੀਤ ਸਿੰਘ ਧੂਰਾ, ਹਰਪਾਲ ਸਿੰਘ ਧੂਰਾ, ਮਨਜੀਤ ਕੌਰ ਔਲਖ, ਅਮਰੀਕ ਸਿੰਘ, ਜਗਰੂਪ ਸਿੰਘ, ਮਨਵਿੰਦਰ ਬਿੰਨਰ ਅਤੇ ਗੋਨਾ ਜਵੰਧਾ ਆਦਿ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …