Thursday, March 26, 2026

ਮੇਅਰ ਨੇ ਕੀਤਾ ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮ ਦਾ ਉਦਘਾਟਨ

ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੂਰਬੀ ਦੀ ਵਾਰਡ ਨੰ. 27 ਦੇ ਇਲਾਕੇ ਕ੍ਰਿਸ਼ਨਾ ਸਕੇਅਰ ਨਜ਼ਦੀਕ ਸ਼ਿਵਾਲਾ ਭਾਈਆਂ ਵਿਖੇ ਇੰਟਰਲਾਕਿੰਗ ਟਾਇਲਾਂ ਲਗਾਉਣ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।ਇਹ ਕੰਮ 2.42 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।ਜਿਸ ਤਹਿਤ ਵਾਰਡ ਨੰ. 26, 27, 28, 29 ਅਤੇ 30 ਆਦਿ ਦੇ ਵੱਖ-ਵੱਖ ਇਲਾਕਿਆਂ `ਚ ਇੰਟਰਲਾਕਿੰਗ ਟਾਇਲਾਂ ਲਗਾਈਆਂ ਜਾਣਗੀਆਂ।
ਮੇਅਰ ਰਿੰਟੂ ਨੇ ਇਸ ਸਮੇਂ ਕਿਹਾ ਕਿ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਸ਼ਿਵਾਲਾ ਭਾਈਆਂ ਮੰਦਰ ਵਿਖੇ ਮੱਥਾ ਟੇਕਣ ਆਉਂਦੇ ਹਨ।ਇਹ ਟਾਇਲਾਂ ਲੱਗਣ ਨਾਲ ਇਲਾਕਾ ਵਾਸੀਆਂ ਤੋਂ ਇਲਾਵਾ ਸ਼ਰਧਾਲੂਆਂ ਨੂੰ ਵੀ ਫਾਇਦਾ ਹੋਵੇਗਾ।
                   ਇਸ ਮੌਕੇ ਤੇ ਕੌਂਸਲਰ ਮੋਨਿਕਾ ਸ਼ਰਮਾ, ਕੌਂਸਲਰ ਨਵਦੀਪ ਸਿੰਘ ਹੁੰਦਲ, ਗਿਰੀਸ਼ ਸ਼ਰਮਾ, ਰਾਜੀ ਮਹਾਜਨ, ਅਸ਼ੋਕ ਸਹਿਗਲ, ਵਿਪਨ ਜੋਰਾ, ਕੇਸ਼ਵ, ਅਵਤਾਰ ਸਿੰਘ ਵਾਲੀਆ, ਰਾਹੁਲ ਮਹਾਜਨ, ਸੰਜੀਵ ਕਿੰਦਰੀ, ਅਜੇ ਗੋਇੰਕਾ, ਐਕਸੀਅਨ ਭਲਿੰਦਰ ਸਿੰਘ, ਸੰਜੀਵ ਅਰੋੜਾ, ਜੇ.ਈ ਮੇਜਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …