ਕਿਹਾ ਕੇਂਦਰ ਦੀ ਭਾਜਪਾ ਸਰਕਾਰ ਲੋਕ ਮਾਰੂ ਨੀਤੀਆਂ ਬਣਾ ਰਹੀ ਹੈ
ਧੂਰੀ, 16 ਦਸੰਬਰ (ਪ੍ਰਵੀਨ ਗਰਗ) – ਧੂਰੀ ਦੇ ਉੱਘੇ ਸਮਾਜਸੇਵੀ ਸੰਦੀਪ ਸਿੰਗਲਾ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਮੁੱਢ ਤੋਂ ਹੀ ਕਿਸਾਨਾਂ
ਦੇ ਨਾਲ ਮੋਢੇ ਨਾਲ ਮੋਢੇ ਲਾ ਕੇ ਧਰਨੇ ਵਿੱਚ ਸ਼ਾਮਿਲ ਰਹੇ ਹਨ।ਇਸ ਦੇ ਚੱਲਦਿਆਂ ਅੱਜ ਧੂਰੀ ਆਪਣੇ ਦਫਤਰ ਤੋਂ ਕਿਸਾਨੀ ਅੰਦੋਲਨ ਲਈ ਦਿੱਲੀ ਵਿਖੇ ਲੰਗਰ ਦਾ ਸਮਾਨ ਲੈ ਕੇ ਸਿੰਗਲਾ ਆਪਣੀ ਟੀਮ ਸਮੇਤ ਰਵਾਨਾ ਹੋਏ।
ਸਮਾਜਸੇਵੀ ਸਿੰਗਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ‘ਤੇ ਧਿਆਨ ਦਿੰਦੇ ਹੋਏ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ, ਕਿਉਂਕਿ ਇਸ ਕੜਾਕੇ ਸਰਦੀ ਵਿੱਚ ਬੱਚੇ, ਬਜੁਰਗ ਅਤੇ ਮਾਤਾਵਾਂ ਇਸ ਅੰਦੋਲਨ ਵਿੱਚ ਸ਼ਾਮਿਲ ਹਨ।
ਉਨਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਜਿੱਥੇ ਖੇਤੀ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਵਪਾਰ ਵੀ ਘਾਟੇ ਵੱਲ ਨੂੰ ਜਾ ਰਿਹਾ ਹੈ, ਕਿਉਂਕਿ ਅੱਜ ਸਾਰੇ ਹਿੰਦੋਸਤਾਨ ਦਾ ਕਿਸਾਨ ਦਿੱਲੀ ਧਰਨੇ ਵਿੱਚ ਸ਼ਾਮਿਲ ਹੈ।
ਇਸ ਮੌਕੇ ਰੋਹਿਤ ਵਰਮਾ, ਸੋਨੀ ਬੇਨੜਾ, ਦਰਸ਼ਨ ਗੌੜ, ਅਮਨ ਧੂਰੀ, ਕਰਨ ਸ਼ਰਮਾ, ਅਮਨ ਖਹਿਰਾ, ਕੁਨਾਲ ਗੋਇਲ, ਨਰੇਸ਼ ਸਿੰਗਲਾ ਅਤੇ ਸੁਖਵੀਰ ਸਿੰਘ ਸੋਢੀ ਆਦਿ ਹਾਜ਼ਰ ਸਨ।
Punjab Post Daily Online Newspaper & Print Media