ਡਾ. ਕਸ਼ਮੀਰ ਸਿੰਘ ਖੁੰਡਾ ਪ੍ਰਧਾਨ ਅਤੇ ਸੁਖਬੰਸ ਬਾਲਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ
ਅੰਮ੍ਰਿਤਸਰ, 17 ਦਸੰਬਰ (ਖੁਰਮਣੀਆਂ) – ਬੁਨਿਆਦੀ ਸਹੂਲਤਾਂ ਸਬੰਧੀ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੇ ਅਟਾਰੀ-ਰਾਮ ਤੀਰਥ ਬਾਈਪਾਸ ’ਤੇ ਸਥਿਤ ਸਵਿਸ ਸਿਟੀ, ਸਵਿਸ ਲੈਂਡ, ਸਵਿਸ ਗਰੀਨ ਅਤੇ ਰੋਜ਼ਲੈਂਡ ਸਮੇਤ ਚਾਰ ਰਿਹਾਇਸ਼ੀ ਕਾਲੋਨੀਆਂ ਦੇ ਵਾਸੀਆਂ ਵਲੋਂ ਅੱਜ ‘ਸਵਿਸ ਕਾਲੋਨੀਜ਼ ਵੈਲਫ਼ੇਅਰ ਐਸੋਸੀਏਸ਼ਨ’ ਦੀ ਸਾਂਝੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ।ਡਾ. ਕਸ਼ਮੀਰ ਸਿੰਘ ਖੰੁਡਾ ਸਰਬਸੰਮਤੀ ਨਾਲ ਪ੍ਰਧਾਨ ਅਤੇ ਸੁਖਬੰਸ ਬਾਲਾ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ।
ਇਸੇ ਦੌਰਾਨ ਹਰਜਿੰਦਰ ਸਿੰਘ ਬਮਰਾਹ ਤੇ ਗੁਰਮੁੱਖ ਸਿੰਘ ਸਰਪ੍ਰਸਤ, ਗੁਰਸਾਹਿਬ ਸਿੰਘ ਮਾੜੀਮੇਘਾ ਜਨਰਲ ਸੈਕਟਰੀ, ਵਰਧਮਾਨ ਜੈਨ, ਅਮਲੋਕ ਸਿੰਘ ਜੇ.ਈ ਜੁਆਇੰਟ ਸਕੱਤਰ, ਸਵਿੰਦਰ ਸਿੰਘ ਬਿੱਟੂ ਕੋਹਾਲੀ ਸਿਆਸੀ ਸਕੱਤਰ, ਡਾ. ਸੁਖਦੇਵ ਸਿੰਘ, ਕਰਨਲ ਰਘੂਬੀਰ ਸਿੰਘ, ਦਲਬੀਰ ਸਿੰਘ ਖ਼ਾਲਸਾ, ਡਾ. ਵਿਨੈ ਸੁਖੀਜ਼ਾ ਅਤੇ ਜਤਿੰਦਰ ਸਿੰਘ ਅਨੁਸ਼ਾਸ਼ਨ ਕਮੇਟੀ, ਕਰਨਬੀਰ ਸਿੰਘ, ਸ੍ਰੀਮਤੀ ਨੇਹਾ ਵਿੱਤ ਕਮੇਟੀ, ਡੀ. ਐਸ ਰਟੌਲ, ਪ੍ਰੋ: ਮੁਨੀਸ਼ ਸਿੰਘ ਪ੍ਰੈਸ ਕਮੇਟੀ, ਗੌਤਮਜੀਤ ਸਿੰਘ ਵੜੈਚ, ਅਕਾਲ ਪਰਮਜੋਤ ਸਿੰਘ, ਸੰਨੀ ਸਿੰਘ, ਮਨਜੀਤ ਸਿੰਘ ਯੂਥ ਕੋਆਰਡੀਨੇਟਰ, ਗੁਰਜੀਤ ਸਿੰਘ ਔਲਖ, ਕੇਵਲ ਕੁਮਾਰ, ਰਛਪਾਲ ਸਿੰਘ, ਸਰਦੂਲ ਸਿੰਘ, ਓਮ ਪਾਲ ਵਰਮਾ, ਅਸ਼ੋਕ ਸ਼ਰਮਾ, ਚਰਨਜੀਤ ਸਿੰਘ, ਸੁਰਿੰਦਰ ਸਿੰਘ ਗੰਡੀਵਿੰਡ, ਸ੍ਰੀਮਤੀ ਕਾਂਤਾ ਪੁੰਜ, ਸ੍ਰੀਮਤੀ ਮਨਜੀਤ ਕੌਰ, ਪ੍ਰਲਾਜ ਸਿੰਘ, ਰਵੀ ਪਠਾਨੀਆ, ਨਰਿੰਦਰ ਜੈਨ, ਅਸ਼ੋਕ ਕੁਮਾਰ ਸ਼ਰਮਾ ਕਾਰਜਕਾਰਣੀ ਕਮੇਟੀ ਅਤੇ ਪ੍ਰੋ: ਬੀ.ਐਸ ਰੰਧਾਵਾ, ਡਾ. ਰਾਜਸੁਖਜਿੰਦਰ ਸਿੰਘ ਅਤੇ ਅਵਤਾਰ ਸਿੰਘ ਬਾਠ ਐਡਵਾਈਜ਼ਰੀ ਕਮੇਟੀ ਦੀ ਚੋਣ ਕੀਤੀ ਗਈ ਹੈ।
ਨਵਨਿਯੁੱਕਤ ਪ੍ਰਧਾਨ ਡਾ. ਖੰੁਡਾ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਮੁਸ਼ਕਿਲਾਂ ਨਾਲ ਜੂਝ ਰਹੇ ਉਕਤ ਕਾਲੋਨੀਆਂ ਦੇ ਵਸਨੀਕਾਂ ਨੇ ਇਸ ਤੋਂ ਪਹਿਲਾਂ ਸਵਿਸ ਸਿਟੀ ਐਡਹਾਕ ਕਮੇਟੀ ਦਾ ਗਠਿਤ ਕੀਤਾ ਗਿਆ ਸੀ।ਜਿਸ ਦੀ ਸਰਪ੍ਰਸਤੀ ਹੇਠ ਬੀਤੇ ਦਿਨੀਂ ਕਾਫ਼ੀ ਜੱਦੋਜਹਿਦ ਦੇ ਬਾਅਦ ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ.ਸੀ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਉਕਤ ਕਾਲੋਨੀਆਂ ਦਾ ਦੌਰਾ ਕੀਤਾ ਅਤੇ ਵਿਧਾਇਕ ਡੀ.ਸੀ ਦੀ ਮੌਜੂਦਗੀ ’ਚ ਮੇਅਰ ਰਿੰਟੂ ਨੇ ਸੀਵਰੇਜ਼, ਪਾਣੀ ਦੀ ਵਿਵਸਥਾ, ਸਟਰੀਟ ਲਾਈਨ, ਪਾਰਕਾਂ ਦਾ ਸੁੰਦਰੀਕਰਨ, ਕਾਲੋਨੀਆਂ ਦੀ ਚਾਰਦੀਵਾਰੀ ਦਾ ਸੁੰਦਰੀਕਰਨ ਆਦਿ ਲਈ 50 ਲੱਖ ਦੀ ਗਰਾਂਟ ਐਲਾਨੀ ਸੀ।