ਪਠਾਨਕੋਟ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਨੌਕਰੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਨਹਿਰੂ ਯੁਵਾ ਸੰਗਠਨ, ਭਾਰਤ
ਸਰਕਾਰ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਗੁਰਦਾਸਪੁਰ, ਪਠਾਨਕੋਟ ਅਲਕਾ ਲਾਂਬਾ ਦੇ ਨਿਰਦੇਸ਼ਾਂ ਹੇਠ ਪਬਲਿਕ ਵਿਕਾਸ ਕੌਂਸਲ ਐਨ.ਜੀ.ਓ ਸੁਜਾਨਪੁਰ ਦੀ ਚੇਅਰਪਰਸਨ ਮੈਡਮ ਨਿਰਮਲਜੀਤ ਕੌਰ ਦੀ ਅਗਵਾਈ ਹੇਠ 20 ਨੌਜਵਾਨਾਂ ਦੇ ਇਕ ਗਰੁੱਪ ਨੂੰ ਪ੍ਰਾਈਵੇਟ ਕੰਪਨੀ ਵਿੱਚ ਨੋਕਰੀਆਂ ਦਿਵਾਈਆਂ ਹਨ।
ਪਬਲਿਕ ਵਿਕਾਸ ਕੌਂਸਲ ਐਨ.ਜੀ.ਓ ਸੁਜਾਨਪੁਰ ਦੀ ਚੇਅਰਪਰਸਨ ਮੈਡਮ ਨਿਰਮਲਜੀਤ ਕੌਰ ਨੇ ਦੱਸਿਆ ਕਿ ਸੰਸਥਾ ਲੰਬੇ ਸਮੇਂ ਤੋਂ ਬੇਰੁਜ਼ਗਾਰ ਯੂਥ ਨੂੰ ਪ੍ਰਾਈਵੇਟ ਅੰਦਾਰਿਆਂ ਵਿਚ ਪਲੇਟਮੈਂਟ ਕਰਵਾਉਂਦੀ ਆ ਰਹੀ ਹੈ।ਅੱਜ ਇਕ ਗਰੁੱਪ ਸੰਸਥਾ ਦੇ ਹੁਸ਼ਿਆਰਪੁਰ ਇਕਾਈ ਪ੍ਰਧਾਨ ਮਨਿੰਦਰ ਭਾਟੀਆ ਦੀ ਨਿਗਰਾਨੀ ਹੇਠ ਹਿਮਾਚਲ ਪ੍ਰਦੇਸ਼ ਦੀ ਇਕ ਨਾਮੀ ਕੰਪਨੀ ਵਿਚ ਭੇਜਿਆ ਗਿਆ।ਇਸ ਸਮੇਂ ਕੰਪਨੀ ਦੇ ਪ੍ਰਸ਼ਾਂਤ ਪਟਨਾਇਕ ਵੀ ਮੌਜ਼ੂਦ ਸਨ।
ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਨਾਂ ਦੀ ਕੰਪਨੀ ਸਰਕਾਰ ਦੇ ਨਿਯਮਾਂ ਅਨੁਸਾਰ ਵਧੀਆ ਤਨਖਾਹ ਤੇ ਭੱਤੇ ਦਿੰਦੀ ਹੈ।ਇਸ ਤੋਂ ਇਲਾਵਾ ਸਭ ਮੈਡੀਕਲ ਸਹੂਲਤਾਂ ਵੀ ਕਰਮਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਯੂਥ ਪ੍ਰਧਾਨ ਦਵਿੰਦਰ ਸਿੰਘ ਸ਼ੰਕਰ ਅੰਬੇਡਕਰੀ, ਬਲਜਿੰਦਰ ਸਿੰਘ, ਸਾਹਿਲ ਵਿਕਾਸ, ਵਿਸ਼ਾਲ, ਅਜੇ, ਸਮੀਰ, ਦੀਪਕ, ਜਯੋਤੀ, ਅਸ਼ਵਨੀ ਕੁਮਾਰ ਆਦਿ ਮੌਜ਼ੂਦ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media