Sunday, March 29, 2026

ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਨੇ ਹਾਸਿਲ ਕੀਤਾ ਬੈਸਟ ਪ੍ਰਫੋਰਮੈਂਸ ਐਵਾਰਡ

ਐਵਾਰਡ ਰੈਡ ਰੀਬਨ ਕਲੱਬਾਂ ਦੇ ਪ੍ਰੋਗਰਾਮ ਕੋਆਡੀਨੇਟਰਾਂ ਨੂੰ ਸਮਰਪਿਤ – ਪ੍ਰੀਤ ਕੋਹਲੀ

ਕਪੂਰਥਲਾ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਟੇਟ ਏਡਜ ਕੰਟਰੌਲ ਸੁਸਾਇਟੀ ਵਲੋਂ 15 ਦਸੰਬਰ 2020 ਨੂੰ ਲੁਧਿਆਣਾ ਦੇ ਕਿੰਗਜ਼ ਵਿਲੈ ਰਿਜੋਰਟ ਵਿੱਚ ਵਿਸ਼ਵ ਏਡਜ ਦਿਵਸ ਮਨਾਇਆ ਗਿਆ।ਪੁਰੇ ਪੰਜਾਬ ਵਿੱਚ ਸਿਹਤ ਸੇਵਾਵਾਂ ਨਾਲ ਜੁੜੇ ਹੋਏ ਸਮੂਹ ਸਿਹਤ ਕੇਦਰਾਂ ਦੇ ਨੁਮਾਇੰਦੇ ਸ਼ਾਮਿਲ ਹੋਏ।ਇਸ ਸਮਾਗਮ ਵਿੱਚ ਬਲਬੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਸਮਾਗਮ ਦੌਰਾਨ ਸਾਲ 2019-20 ਦੌਰਾਨ ਸਿਹਤ ਸੇਵਾਵਾਂ ਲਈ ਸਰਵਉਤਮ ਕੰਮ ਕਰਨ ਵਾਲੀਆਂ ਸਰਕਾਰੀ ਅਤੇ ਗੈਰ ਸਰਕਾਰੀ ਸਖਸ਼ੀਆਤਾਂ ਦਾ ਸਨਮਾਨ ਕੀਤਾ ਗਿਆ।
                   ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਕਪੁਰਥਲਾ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਕੋਲ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੀ ਰੈਡ ਰੀਬਨ ਕਲੱਬਾਂ ਦੀ ਸਕੀਮ ਚੱਲਦੀ ਹੈ, ਜੋ ਕਿ ਮਾਝੇ ਅਤੇ ਦੋਆਬੇ ਵਿੱਚ 2015 ਦੋਰਾਨ ਹੀ ਇਸ ਵਿਭਾਗ ਨੂੰ ਦਿੱਤੀ ਗਈ ਸੀ।ਵਿਭਾਗ ਵਲੋਂ ਵੱਖ-ਵੱਖ ਕਾਲਜਾਂ ਵਿੱਚ ਰੈਡ ਰੀਬਨ ਕੱਲਬ ਖੋਲੇ ਜਾਂਦੇ ਹਨ।ਇਹਨਾਂ ਕਲੱਬਾਂ ਨੂੰ ਚਲਾਉਣ ਲਈ ਉਹਨਾਂ ਕਾਲਜਾਂ ਵਿੱਚ ਪ੍ਰੌਫੈਸਰਾਂ ਨੂੰ ਪ੍ਰੋਗਰਾਮ ਕੋਆਰਡੀਨੇਟਰ ਨਿਯੁਕਤ ਕੀਤਾ ਜਾਂਦਾ ਹੈ।ਉਹਨਾਂ ਪ੍ਰੋਗਰਾਮ ਕੋਆਰਡੀਨੇਟਰਾਂ ਵਲੋਂ ਆਪੋ-ਆਪਣੇ ਕਾਲਜਾਂ ਵਿੱਚ ਸਹਾਇਕ ਡਾਇਰੈਕਟਰਾਂ ਯੁਵਕ ਸੇਵਾਵਾਂ ਦੀ ਹਦਾਇਤ ਅਨੁਸਾਰ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ।ਮੁੱਖ ਤੌਰ ਤੇ ਇਹ ਗਤੀਵਿਧੀਆਂ ਏਡਜ ਜਾਗਰੁਕਤਾ, ਖੂਨਦਾਨ ਅਤੇ ਨਸ਼ਾ ਵਿਰੋਧੀ ਜਾਗਰੁਕਤਾ ਨਾਲ ਸਬੰਧਤ ਹੁੰਦੀਆਂ ਹਨ।
                   ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਕਪੂਰਥਲਾ ਅਤੇ ਹੁਸ਼ਿਆਰਪੁਰ ਨੇ ਦੱਸਿਆ ਕਿ ਮੇਰੇ ਕਪੂਰਥਲਾ ਜੁਆਇਨ ਕਰਨ ਤੋਂ ਪਹਿਲਾ ਸਿਰਫ 5 ਸੰਸਥਾਵਾਂ ਵਿੱਚ ਇਹ ਸਕੀਮ ਚੱਲਦੀ ਸੀ।ਉਹਨਾਂ ਜੁਆਇਨ ਕਰਨ ਤੋਂ ਬਾਅਦ 25 ਸੰਸਥਾਵਾਂ ਵਿੱਚ ਰੈਡ ਰੀਬਨ ਕੱਲਬ ਖੋਲੇ ਗਏ।ਜਿਕਰਯੋਗ ਹੈ ਕਿ ਸਾਲ 2019 ਦੌਰਾਨ ਪੰਜਾਬ ਵਿੱਚੋ ਕੁੱਲ 10 ਪ੍ਰੋਗਰਾਮ ਕੋਆਰਡੀਨੇਟਰਾਂ ਨੂੰ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਸੀ, ਜਿਹਨਾਂ ਵਿੱਚੋਂ 2 ਪ੍ਰੋਗਰਾਮ ਕੋਆਰੀਨੇਟਰ ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬਧਤ ਸਨ ।
                    ਉਹਨਾਂ ਕਿਹਾ ਕਿ ਕੋਈ ਵੀ ਅਧਿਕਾਰੀ ਇਕੱਲਾ ਕੁੱਝ ਨਹੀ ਕਰ ਸਕਦਾ ਜੇਕਰ ਉਸ ਦੀ ਟੀਮ ਉਸ ਦਾ ਸਾਥ ਨਾ ਦੇਵੇ ਉਹਨਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਪ੍ਰੋਗਰਾਮ ਕੋਆਡੀਨੇਟਰਾਂ ਸਦਕਾ ਇਹ ਮਾਣ ਪ੍ਰਾਪਤ ਹੋਇਆ ਹੈ ਅਤੇ ਇਹ ਅਵਾਰਡ ਪ੍ਰੋਗਰਾਮ ਕੋਆਡੀਨੇਟਰਾਂ ਨੂੰ ਹੀ ਸਮਰਪਿਤ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …