Wednesday, February 25, 2026

ਕਪੂਰਥਲਾ ਜਿਲ੍ਹੇ ਵਿਚ ਦੂਜੇ ਪੜਾਅ ਤਹਿਤ 1740 ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ

ਸਮਾਰਟ ਫੋਨ ਵਿਦਿਆਰਥੀਆਂ ਲਈ ਆਨਲਾਈਨ ਪੜਾਈ ‘ਚ ਹੋਣਗੇ ਸਹਾਈ-ਡਿਪਟੀ ਕਮਿਸ਼ਨਰ

ਕਪੂਰਥਲਾ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ‘ਪੰਜਾਬ ਸਮਾਰਟ ਕੁਨੈਕਟ’ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਜਿਲ੍ਹੇ ਅੰਦਰ ਕੁੱਲ 1740 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ।
ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਹੋਏ ਸਮਾਗਮ ਰਾਹੀਂ ਡਿਪਟੀ ਕਮਿਸ਼ਨਰ ਤੇ ਹੋਰਨਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਫੋਨ ਵੰਡਣ ਦੀ ਸ਼ੁਰੂਆਤ ਮੌਕੇ ਹੋਏ ਸਮਾਗਮ ਵਿਚ ਵਰਚੁਅਲ ਤਰੀਕੇ ਨਾਲ ਭਾਗ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ 4311 ਵਿਦਿਆਰਥੀਆਂ ਜਿਨਾਂ ਵਿੱਚ 2236 ਲੜਕੇ ਅਤੇ 2075 ਲੜਕੀਆਂ ਸਾਮਿਲ ਹਨ ਨੂੰ ਸਮਾਰਟ ਫੋਨ ਦਿੱਤੇ ਜਾਣੇ ਸਨ, ਜਿਨ੍ਹਾਂ ਵਿਚੋਂ ਦੂਜੇ ਪੜਾਅ ਤਹਿਤ ਅੱਜ 1740 ਫੋਨ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਨਵੀਨਤਮ ਤਕਨੀਕਾਂ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਹੁਣ ਜਦ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਕੂਲ ਬੰਦ ਪਾਏ ਹਨ ਤਾਂ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਵਿੱਚ ਹਰ ਸੰਭਵ ਸਹਾਇਤਾ ਕਰਨ ਲਈ ਇਹ ਸਮਾਰਟ ਫੋਨ ਵੰਡੇ ਜਾ ਰਹੇ ਹਨ ।
                    ਇਸ ਸਮਾਰਟ ਫੋਨ ਵਿੱਚ ਦੋ ਜੀ.ਬੀ ਰੈਮ, 1.5 ਗੀਗਾ ਪ੍ਰੋਸੈਸਰ, ਡਿਸਪਲੇ 5.45 ਇੰਚ, ਰੈਜੂਲੇਸਨ1280,720, ਬੈਟਰੀ 3000 ਐਮ.ਏ.ਐਚ, ਰੀਅਰ ਕੈਮਰਾ 8 ਮੈਗਾ ਪਿਕਸਲ, ਫਰੰਟ ਕੈਮਰਾ 5 ਮੈਗਾ ਪਿਕਸਲ, 2ਜੀ, 3ਜੀ, 4ਜੀ ਨੈਟਵਰਕ, ਓ.ਐਸ-9.0 ਐਨਰਾਇਡ, 16 ਜੀਬੀ ਰੋਮ ਜੋ ਕੇ 128 ਜੀ.ਬੀ ਤੱਕ ਵਧਾਈ ਜਾ ਸਕਦੀ, ਪਾਵਰ ਅਡਾਪਟਰ, ਵਾਈ-ਫਾਈ, ਬਲੂ ਟੂਥ, ਜੀ.ਪੀ.ਐਸ, ਹੈਡਫੋਨ ਸਮੇਤ ਜੈਕ, ਯੂ.ਐਸ.ਬੀ ਕੇਬਲ ਅਤੇ ਡਲਿਵਰੀ ਮਿਲਣ ਉਪਰੰਤ ਇਕ ਸਾਲ ਦੀ ਵਾਰੰਟੀ ਵਾਲੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ।
                      ਸਮਾਰਟ ਫੋਨ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਇਹ ਫੋਨ ਉਨ੍ਹਾਂ ਨੂੰ ਡਿਜ਼ੀਟਲ ਤਰੀਕੇ ਰਾਹੀਂ ਪੜਾਈ ਕਰਨ ਵਿਚ ਮਦਦਗਾਰ ਸਾਬਤ ਹੋਣਗੇ।ਸਰਕਾਰੀ ਸਕੂਲ ਕਾਂਜਲੀ ਦੀ 12 ਵੀਂ ਕਲਾਸ ਦੀ ਵਿਦਿਆਰਥਣ ਰਾਬੀਆ ਨੇ ਕਿਹਾ ਕਿ “ਸਮਾਰਟ ਫੋਨ ਨਾ ਹੋਣ ਕਰਕੇ ਕਰੋਨਾ ਦੌਰਾਨ ਆਨਲਾਇ ਪੜਾਈ ਵਿਚ ਉਨ੍ਹਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਉਹ ਖੁਸ਼ ਹੈ ਕਿ ਉਸ ਕੋਲ ਆਪਣਾ ਸਮਾਰਟ ਫੋਨ ਹੈ”।
ਇਸ ਮੌਕੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਭਜਨ ਸਿੰਘ ਤੇ ਹੋਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …