Sunday, March 29, 2026

ਸਮਾਰਟ ਸਿਟੀ ਵਲੋਂ ਫਿੱਟ ਇੰਡੀਆ ਸਾਈਕਲੋਥੋਨ ਦਾ ਆਯੋਜਨ ਭਲਕੇ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਕੇਂਦਰੀ ਖੇਡ ਅਤੇ ਯੁਵਾ ਮਾਮਲੇ ਮੰਤਰਾਲੇ ਵਲੋਂ ਸ਼ੁਰੂ ਕੀਤੀ ਗਈ ਫਿਟ ਇੰਡੀਆ ਮੁਹਿੰਮ ਤਹਿਤ ਐਤਵਾਰ ਨੂੰ ਫਿਟ ਇੰਡੀਆ ਸਿਲੋਥਨ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਅੰਮ੍ਰਿਤਸਰ ਬਾਈ-ਸਾਈਕਲ ਗਰੁੱਪ, ਸਿਟੀ ਆਨ ਪੈਡਲਜ਼ ਅਤੇ ਸਾਈਕਲ ਚਲਾਉਣ ਦੇ ਸ਼ੌਕੀਨ ਹਿੱਸਾ ਲੈਣਗੇ।ਮਿਲੀ ਜਾਣਕਾਰੀ ਅਨੁਸਾਰ ਸਾਈਕਲੋਥੋਨ ਨੂੰ 20 ਦਸੰਬਰ ਨੂੰ ਐਤਵਾਰ ਸਵੇਰੇ 7.00 ਵਜੇ ਰਣਜੀਤ ਐਵੀਨਿਉ ਬੀ-ਬਲਾਕ ਮਾਰਕੀਟ ਵਿਖੇ ਨਿਗਮ ਕਮਿਸ਼ਨਰ ਅਤੇ ਸਮਾਰਟ ਸਿਟੀ ਦੇ ਸੀ.ਈ.ਓ ਕੋਮਲ ਮਿੱਤਲ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।16 ਕਿਲੋਮੀਟਰ ਲੰਬਾ ਇਹ ਸਾਈਕਲੋਥੋਨ ਰਣਜੀਤ ਐਵੀਨਿਉ ਬੀ-ਬਲਾਕ ਤੋਂ ਟ੍ਰਿਲਿਅਮ ਮਾਲ, ਉਥੋਂ ਸਰਕੂਲਰ ਰੋਡ ਹੁੰਦੇ ਹੋਏ ਫੋਰ.ਐਸ ਚੌਕ, ਸੈਲੀਬ੍ਰੇਸ਼ਨ ਮਾਲ ਅਤੇ ਬਟਾਲਾ ਰੋਡ ਰਸਤੇ ਵੇਰਕਾ ਚੌਕ ਤੋਂ ਮਾਲ ਰੋਡ ਹੁੰਦੇ ਹੋਏ, ਕਚਹਿਰੀ ਚੋਂਕ ਤੋਂ ਵਾਪਿਸ ਰਣਜੀਤ ਐਵੀਨਿਊ ਬੀ-ਬਲਾਕ ਮਾਰਕੀਟ ਵਿਖੇ ਖ਼ਤਮ ਹੋਵੇਗਾ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …