Sunday, March 29, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਹੋਈ ਸਲਾਨਾ ਚੋਣ

ਦੋਵੇਂ ਐਸੋਸੀਏਸ਼ਨਾਂ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ

ਅੰਮ੍ਰਿਤਸਰ, 19 ਦਸੰਬਰ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਐਸੋਸੀਏਸ਼ਨ ਦੀ ਸਲਾਨਾ ਚੋਣ ਸਰਬਸੰਮਤੀ ਨਾਲ ਹੋਈ।ਜਿਸ ਦੌਰਾਨ ਡਾ. ਪਵਨ ਸ਼ਰਮਾ ਪ੍ਰਧਾਨ, ਤਜਿੰਦਰ ਸਿੰਘ ਉਪ ਪ੍ਰਧਾਨ, ਹਰਮਿੰਦਰ ਸਿੰਘ ਟਿੰਨਾ ਸਕੱਤਰ, ਨਰੇਸ਼ ਨੰਦਨ ਜੁਆਇੰਟ ਸਕੱਤਰ ਤੇ ਅਜਮੇਰ ਸਿੰਘ ਖਜ਼ਾਨਚੀ ਚੁਣੇ ਗਏ।ਜਦਕਿ ਕਾਰਜਕਾਰਨੀ ਮੈਂਬਰਾਂ ਵਿਚ ਤੀਰਥ ਸਿੰਘ, ਰਾਜੇਸ਼ ਕਾਲੀਆ, ਗੁਰਮੀਤ ਕੌਰ, ਮਨਵਿੰਦਰ ਸਿੰਘ, ਜਤਿੰਦਰ ਸਿੰਘ, ਜਗੀਰ ਸਿੰਘ ਦੇ ਨਾਮ ਸ਼ਾਮਿਲ ਹਨ।
ਪ੍ਰਬੰਧਕੀ ਬਲਾਕ ਵਿਖੇ ਐਸੋਸੀਏਸ਼ਨ ਦੀ ਪਲੇਠੀ ਮਿਲਣੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਪ੍ਰਧਾਨ ਹਰਵਿੰਦਰ ਕੌਰ ਅਤੇ ਸਕੱਤਰ ਰਜਨੀਸ਼ ਭਾਰਦਵਾਜ ਵਲੋਂ ਨਵੀਂ ਨੂੰ ਸੁਭਕਾਮਨਾਵਾਂ ਦਿੰਦਿਆਂ ਮਿਲ ਕੇ ਚੱਲਣ ਦਾ ਵਿਸ਼ਵਾਸ਼ ਦਿਵਾਇਆ ਗਿਆ।
                   ਨਵ-ਨਿਯੁੱਕਤ ਸਕੱਤਰ ਹਰਮਿੰਦਰ ਸਿੰਘ ਟਿੰਨਾ ਨੇ ਆਫੀਸਰਜ਼ ਐਸੋਸੀਏਸ਼ਨ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ ਅਤੇ 2021 ਦੀ ਰਣਨੀਤੀ ‘ਤੇ ਰੌਸ਼ਨੀ ਪਾਈ।ਨਵ-ਨਿਯੁੱਕਤ ਪ੍ਰਧਾਨ ਡਾ. ਪਵਨ ਸ਼ਰਮਾ ਨੇ ਕਿਹਾ ਕਿ ਜਿਸ ਆਸ ਉਮੀਦ ਦੇ ਨਾਲ ਉਹਨਾਂ ਨੂੰ ਦੁਬਾਰਾ ਇਹ ਜਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀਆਂ ਆਸਾਂ ‘ਤੇ ਖਰਾ ਉਤਰਨਗੇ।ਦੋਵੇਂ ਅੇਸੋਸੀਏਸ਼ਨਾਂ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹੱਕਾਂ ਅਤੇ ਅਧਿਕਾਰਾਂ ਦੀ ਖਾਤਿਰ ਸਾਂਝੇ ਤੌਰ ‘ਤੇ ਹਾਅ ਦਾ ਨਾਅਰਾ ਮਾਰਨ ਦੇ ਨਾਲ-ਨਾਲ ਦਿੱਲੀ ਵਿਖੇ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਅਤੇ ਮਜ਼ਦੂਰ ਭਾਈਚਾਰੇ ਦੀ ਮੁਕੰਮਲ ਹਮਾਇਤ ਕਰਦਿਆਂ ਆਪਣਾ ਬਣਦਾ ਯੋਗਦਾਨ ਪਾਉਣ ਤੇ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।ਸਕੱਤਰ ਹਰਮਿੰਦਰ ਸਿੰਘ ਟਿੰਨਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਸਕੱਤਰ ਰਜਨੀਸ਼ ਭਾਰਦਵਾਜ ਨੇ ਸਮੁੱਚੀ ਯੂਨੀਵਰਸਿਟੀ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸੰਘਰਸ਼ੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਵੱਧ ਤੋਂ ਵੱਧ ਸਾਥ ਦਿਓ ਅਤੇ ਉਹਨਾਂ ਦੀ ਜਿੱਤ ਲਈ ਇਕ ਮੰਚ ਤੇ ਇਕੱਠੇ ਹੋਵੋ।ਉਹਨਾਂ ਕਿਹਾ ਕਿ ਇਸ ਮਾਮਲੇ ‘ਤੇ ਵੀ ਦੋਵੇਂ ਐਸੋਸੀਏਸ਼ਨਾਂ ਸਾਂਝਾ ਰੁੱਖ ਅਪਣਾਉਣਗੀਆਂ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …