ਪਠਾਨਕੋਟ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸੰਯਮ ਅਗਰਵਾਲ ਨੇ ਦੱਸਿਆ ਹੈ ਕਿ ਮੁੱਖ ਚੋਣ ਅਫ਼ਸਰ
ਪੰਜਾਬ ਚੰਡੀਗੜ੍ਹ ਵਲੋਂ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਤੀਜੇ ਪੜਾਅ ਤਹਿਤ ਕੈਂਪਸ ਅੰਬੈਸਡਰਜ਼ (ਕਾਲਜਿਜ਼) ਲਈ ਆਨਲਾਈਨ ਮੁਕਾਬਲਾ ਮਿਤੀ 20 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਇਸ ਪੜਾਅ ਵਿਚ 8 ਵੀਡਿਓ ਦੇ ਅਧਾਰ ‘ਤੇ ਕੁਇਜ਼ ਕਰਵਾਇਆ ਜਾਵੇਗਾ।ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ।ਫੇਸਬੁੱਕ ਅਤੇ ਟਵੀਟਰ ਤੇ ਕੁਵਿਜ਼ ਦਾ ਲਿੰਕ ਮਿਤੀ 20.12.2020 ਸਵੇਰੇ 11:50 ਤੇ ਸਾਂਝਾ ਕੀਤਾ ਜਾਵੇਗਾ, ਕੁਵਿਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾ ਕਰੋ, 30 ਮਿੰਟ ਤੋਂ ਬਾਅਦ ਕੁਵਿਜ਼ ਨੂੰ ਮ੍ਹਾਂ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਆਨ ਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਉਤਸ਼ਾਹ ਵਧਾਊ ਸਰਟੀਫੀਕੇਟ ਦੇ ਨਾਲ 1500/- ਰੁਪਏ (ਪਹਿਲਾ ਇਨਾਮ) 1300/- ਰੁਪਏ (ਦੂਜਾ ਇਨਾਮ) ਅਤੇ 1000/- ਰੁਪਏ (ਤੀਜਾ ਇਨਾਮ) ਰਾਸ਼ਟਰੀ ਵੋਟਰ ਦਿਵਸ-2021 925 ਜਨਵਰੀ) ਨੂੰ ਹੋਣ ਵਾਲੇ ਰਾਜ/ਜਿਲ੍ਹਾ ਪੱਧਰੀ ਸਮਾਗਮ ਵਿੱਚ ਦਿੱਤੇ ਜਾਣਗੇ।ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵਲੋਂ ਕੀਤਾ ਗਿਆ ਫੈਸਲਾ ਅੰਤਿਮ ਹੋਵੇਗਾ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media