Friday, September 25, 2026

ਵਾਰਡ ਨੰਬਰ 19 ‘ਚ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਕੀਤਾ ਨਿਰੀਖਣ

ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕਾ ਦੇ ਵਾਰਡ ਨੰਬਰ 19 ਵਿਚ ਪੈਂਦੇ ਇਲਾਕਿਆਂ ਮੁਸਤਫਾਬਾਦ ਆਦਿ ਦਾ ਦੌਰਾ ਕੀਤਾ।ਨਗਰ ਨਿਗਮ ਦੇ ਸਿਵਲ ਵਿੰਗ ਅਤੇ ਓ.ਐਂਡ ਐਮ ਵਿੰਗ ਦੇ ਅਧਿਕਾਰੀ ਉਨਾਂ ਦੇ ਨਾਲ ਸਨ।ਮੇਅਰ ਕਰਮਜੀਤ ਸਿੰਘ ਨੇ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਜਾਇਜ਼ਾ ਲਿਆ।ਉਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਨਿਰਦੇਸ਼ ਦਿੱਤੇ।ਉਹਨਾਂ ਕਿਹਾ ਕਿ ਵਾਰਡ ਨੰਬਰ 19 ਵਿੱਚ ਪੈਂਦੀਆਂ ਸੜਕਾਂ, ਵਾਟਰ ਸਪਲਾਈ, ਸੀਵਰੇਜ਼ ਲਾਈਨਾਂ ਅਤੇ ਨਵੀਆਂ ਐਲ.ਈ.ਡੀ ਲਾਈਟਾਂ ਦੇ ਕੰਮ ਕਰਵਾਏ ਗਏ ਹਨ ਅਤੇ ਰਹਿੰਦੇ ਕੰਮਾਂ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ।
                 ਇਸ ਮੌਕੇ ਕੌਂਸਲਰ ਗੁਰਜੀਤ ਕੌਰ, ਸਾਬਕਾ ਕੌਂਸਲਰ ਅਨੇਕ ਸਿੰਘ, ਜਰਨੈਲ ਸਿੰਘ ਭੁੱਲਰ, ਗਰੀਸ਼ ਸ਼ਰਮਾ, ਮਾਸਟਰ ਹਰਪਾਲ ਸਿੰਘ, ਬੱਬਾ, ਗੁਰਨਾਮ ਸਿੰਘ ਲਹਿਰੀ, ਕਪਿਲ ਭੰਡਾਰੀ, ਨਗਰ ਨਿਗਮ ਦੇ ਕਾਰਜਕਾਰੀ ਇੰਜੀ. ਭਲਿੰਦਰ ਸਿੰਘ, ਮਨਜੀਤ ਸਿੰਘ, ਐਸ.ਡੀ.ਓ ਅਤੇ ਜੇ.ਈ ਆਦਿ ਮੌਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …