ਜੰਡਿਆਲਾ ਗੁਰੁ, 19 ਦਸੰਬਰ (ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਨੇ ਸਕੂਲ ਦੇ ਬੱਚਿਆਂ ਨੂੰ ਟੈਕਨੋਲਜੀ ਨਾਲ ਜੋੜਨ
ਲਈ ਭਾਰਤ ਵਿੱਚ 1000+ ਸਕੂਲਾਂ ਦੀ ਚੇਨ ‘ਲੀਡ ਸਕੂਲ’ ਵਿੱਚ ਸ਼ਮੂਲੀਅਤ ਕੀਤੀ।ਬੱਚਿਆਂ ਦੇ ਮਾਪਿਆਂ ਤੇ ਸ਼ਹਿਰ ਦੀਆਂ ਸਨਮਾਨਿਤ ਹਸਤੀਆਂ ਅਤੇ ਮੀਡੀਆ ਸਾਹਮਣੇ ਲੀਡ ਸਕੂਲ ਦੇ ਪ੍ਰੋਗਰਾਮ, ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਲੀਡ ਸਕੂਲ ਦੇ ਸੰਚਾਲਕ ਜਸਪਾਲ ਅਤੇ ਜਗਤ ਰਾਮ ਨੇ ਦੱਸਿਆ ਕਿ ਬੱਚਿਆਂ ਨੂੰ ਜਿਥੇ ਨਵੇਂ ਤਰੀਕਿਆਂ ਨਾਲ ਪੜਾਇਆ ਜਾਵੇ, ਉਥੇ ਕੋਡਿੰਗ ਤੇ ਕੰਪੂਟੇਸ਼ਨ ਦੇ ਜਰੀਏ ਨਵੇ ਗਜ਼ਟ ਤਿਆਰ ਕਰਨ ਦੀ ਸਿਖਲਾਈ ਵੀ ਦਿੱਤੀ ਜਾਏਗੀ।ਬੱਚਿਆਂ ਨੂੰ ਆਈਲੈਟਸ ਦੇ ਸਿਲੇਬਸ ਦੀ ਤਿਆਰੀ ਸਕੂਲ ਵਿੱਚ ਹੀ ਕਾਰਵਾਈ ਜਾਏਗੀ ਤੇ ਇੰਡੀਆ ਲੈਵਲ ਦੇ ਕੰਮਪੀਟੀਸ਼ਨ ਲਈ ਤਿਆਰ ਕੀਤਾ ਜਾਵੇਗਾ।ਹਰ ਕਲਾਸ ਵਿੱਚ ਐਲ.ਸੀ.ਡੀ ਤੇ ਟੈਬ ਦੀ ਵਰਤੋਂ ਕਰਕੇ ਬੱਚਿਆਂ ਦੀ ਗੁਣਵਤਾ ਨੂੰ ਨਿਖਾਰਿਆ ਜਾਵੇਗਾ।
ਸੇਂਟ ਸੋਲਜ਼ਰ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਨੁਸਾਰ ਉਹ ਬੱਚਿਆਂ ਨੂੰ ਅਜਿਹੀ ਵਿੱਦਿਆ ਦੇਣ ਜਾ ਰਹੇ ਹਾ ਜੋ ਅੰਤਰਰਾਸਟਰੀ ਪੱਧਰ ਦੀ ਹੈ ਤੇ ਲੀਡ ਸਕੂਲ ਦਾ ਕਰੀਕੁਲਮ ਹਰ ਉਮਰ ਦੇ ਬੱਚਿਆਂ ਦੀ ਗੁਣਵਤਾ ਦੇ ਅਨੁਸਾਰ ਡਿਜ਼ਾਈਨ ਕੀਤਾ ਗਿਆ ਤੇ ਇਹ ਬੱਚਿਆਂ ਦੇ ਭਵਿੱਖ ਲਈ ਬਹੁਤ ਗੁਣਕਾਰੀ ਹੋਵੇਗਾ।ਲੀਡ ਸਕੂਲ ਵਲੋ ਬੱਚਿਆਂ ਦੇ ਦਾਖਲੇ ਲਈ 24 ਦਸੰਬਰ ਨੂੰ ਐਲਗਾ ਟੈਸਟ ਰੱਖਿਆ ਗਿਆ ਹੈ।ਜਿਹੜੇ ਬੱਚੇ ਇਸ ਟੈਸਟ ਨੂੰ ਪਾਸ ਕਰਨਗੇ ਉਨ੍ਹਾਂ ਨੂੰ ਸਕੂਲ ਵਿੱਚ ਦਾਖਲਾ ਮਿਲੇਗਾ।
ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਤੇ ਕੁਆਰਡੀਨੇਟਰ ਸ਼ਿਲਪਾ ਸ਼ਰਮਾ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਤੇ ਲੀਡ ਸਕੂਲ ਦੇ ਪ੍ਰੌਗਰਾਮ ਸਬੰਧੀ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ।
Check Also
ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਦੀ ਡੀ.ਸੀ ਅੰਮ੍ਰਿਤਸਰ ਨਾਲ ਮੀਟਿੰਗ
ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵਲੋਂ ਪੰਜਾਬ ਮੁਲਾਜ਼ਮ ਤੇ …
Punjab Post Daily Online Newspaper & Print Media