ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸੁਤੰਤਰਤਾ ਸੈਨਾਨੀਆਂ ਦੇ ਸਾਰੇ ਯੋਗ ਵਾਰਸਾਂ ਨੂੰ ਮੁਫ਼ਤ ਸਫਰ ਸਹੂਲਤ ਦੇਣ ਦੇ ਫੈਸਲੇ ‘ਤੇ
ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਵਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਸਨਮਾਨ ਕੀਤਾ ਗਿਆ।
ਸੋਨੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੀ ਹੈ।ਉਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਕਈ ਅਹਿਮ ਫੈਸਲੇ ਸੁਤੰਤਰਤਾ ਸੈਨਾਨੀਆਂ ਅਤੇ ਉਨਾਂ ਦੇ ਯੋਗ ਵਾਰਸਾਂ ਦੀ ਭਲਾਈ ਹਿੱਤ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਨਵੇਂ ਫੈਸਲੇ ਅਨੁਸਾਰ ਸੁਤੰਤਰਤਾ ਸੈਨਾਨੀਆਂ ਨੂੰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ ਸਾਧਾਰਨ/ਏ.ਸੀ ਬੱਸਾਂ ਵਿਚ ਮਿਲਣ ਵਾਲੀ ਮੁਫ਼ਤ ਸਫਰ ਸਹੂਲਤ ਦਾ ਦਾਇਰਾ ਵਧਾਉਂਦੇ ਹੋਏ ਇਸ ਮੁਫ਼ਤ ਸਫਰ ਸਹੂਲਤ ਵਿੱਚ ਉਨਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੁਜ਼ਗਾਰ ਲੜਕੀਆਂ ਸਮੇਤ ਸੁਤੰਤਰਤਾ ਸੈਨਾਨੀਆਂ ਦੇ ਤੀਸਰੀ ਪੀੜੀ ਤੱਕ ਦੇ ਸਾਰੇ ਯੋਗ ਵਾਰਸਾਂ ਲੜਕਾ/ਲੜਕੀ, ਪੋਤਾ/ਪੋਤੀ, ਦੋਹਤਾ/ਦੋਹਤੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਸੋਨੀ ਨੇ ਦੱਸਿਆ ਕਿ ਸੁਤੰਤਰਤਾ ਸੈਨਾਨੀਆਂ ਵਿਚੋਂ ਹੀ ਜਿਲਾ ਸ਼ਿਕਾਇਤ ਨਿਵਾਰਣ ਕਮੇਟੀ ਵਿੱਚ ਨੁਮਾਇੰਦਗੀ ਵੀ ਦਿੱਤੀ ਜਾਵੇਗੀ।
ਇਸ ਮੌਕੇ ਪੰਜਾਬ ਸਟੇਟ ਫਰੀਡਮ ਫਾਇਟਰ ਸਕਸੈਸਰਜ਼ ਐਸੋਸੀੲੈਸ਼ਨ ਦੇ ਪ੍ਰਧਾਨ ਗਿਆਨ ਸਿੰਘ ਸੱਗੂ, ਪ੍ਰੇਮ ਸਾਗਰ, ਨਰੇਸ਼ ਚੰਦਰ ਪਹਿਲਵਾਨ, ਸੁਰਿੰਦਰ ਸਿੰਘ ਅਹੂਜਾ, ਰਘਬੀਰ ਸਿੰਘ ਬਾਗੀ, ਵਿਨੋਦ ਕਪੂਰ, ਬਲਦੇਵ ਸਿੰਘ ਯੋਧਾ, ਅਮਰਜੀਤ ਸਿੰਘ ਭਾਟੀਆ, ਕਮਲ ਭੱਲਾ, ਸੁਖਦੇਵ ਸਿੰਘ, ਇਕਬਾਲ ਸਿੰਘ, ਚਮਨ ਕੁਮਾਰੀ, ਮਹੇਸ਼ ਬਹਿਲ, ਸੁਰਿੰਦਰ ਸਿੰਘ ਸ਼ਾਹੀ, ਚਰਨਜੀਤ ਕੌਰ, ਬੀਰ ਸਿੰਘ ਅਤੇ ਰਜਿੰਦਰ ਸਿੰਘ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media