Tuesday, February 24, 2026

ਗਹਿਰੀਵਾਲਾ ਨੇ ਕਿਸਾਨਾਂ ਨੁੰ ਇਨਸਾਫ ਦਿਵਾਉਣ ਲਈ ਮਨੁੱਖੀ ਅਧਿਕਾਰ ਕਮਿਸ਼ਨ ਨੁੰ ਲਿਖਿਆ ਪੱਤਰ

ਉੱਪ ਮੁੱਖ ਮੰਤਰੀ ਹਰਿਆਣਾ ਦੁਸ਼ਯੰਤ ਚੋਟਾਲਾ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਕੀਤੀ ਮੁਲਾਕਾਤ

ਜਲੰਧਰ, 21 ਦੰਸ਼ਬਰ (ਪੰਜਾਬ ਪੋਸਟ ਬਿਊਰੋ) – ਪਿੱਛਲੇ ਕਈ ਦਿਨਾਂ ਤੋ ਮੋਦੀ ਸਰਕਾਰ ਵਲੋਂ ਡੰਡੇ ਦੇ ਜ਼ੋਰ ‘ਤੇ ਬਿਨਾਂ ਮੰਗੇ ਕਿਸਾਨਾਂ ‘ਤੇ ਥੋਪੇ ਤਿੰਨ ਕਾਲੇ ਕਨੂੰਨਾਂ ਖਿਲਾਫ ਪੁਰੇ ਦੇਸ਼ ਖਾਸ ਤੌਰ ‘ਤੇ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਕੜਾਕੇ ਦੀ ਠੰਡ ਵਿੱਚ ਬੇਘਰ ਹੋ ਕੇ ਬੈਠੇ ਦੇਸ਼ ਦੇ ਅੰਨਦਾਤੇ ਕਿਸ਼ਾਨਾਂ, ਵਪਾਰੀਆਂ ਤੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਪ੍ਰਦੇਸ਼ ਅਗਰਵਾਲ ਸਭਾ ਦੇ ਕੋਮੀ ਜਰਨਲ ਸ਼ਕੱਤਰ ਅਤੇ ਸ਼ੋਮਣੀ ਅਕਾਲੀ ਦਲ ਟਕਸਾਲੀ ਦੇ ਬਠਿੰਡਾ ਜਿਲਾ ਪ੍ਰਧਾਨ ਤੇ ਉੱਪ ਪ੍ਰਧਾਨ, ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਰਜਿ. ਪੰਜਾਬ ਚੋਧਰੀ ਰਾਜੇਸ਼ ਗਹਿਰੀਵਾਲਾ (ਦੋਹਤਾ ਸ਼ਾਬਕਾ ਕੈਬਨਿਟ ਮੰਤਰੀ ਚਿਰੰਜ਼ੀ ਲਾਲ ਗਰਗ ਕੋਮੀ ਪ੍ਰਧਾਨ ਅਗਰਵਾਲ ਸਭਾ) ਵਲੋਂ ਕੋਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇੱਕ ਵਿਸ਼ੇਸ਼ ਪੱਤਰ ਲਿੱਖ ਕੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੁੰ ਤੁਰੰਤ ਸਰਕਾਰੀ ਨੌਕਰੀ ਅਤੇ ਮਾਲੀ ਸਹਾਇਤਾ ਦੇਣ ਦੀ ਗੁਹਾਰ ਲਗਾਈ ਗਈ ਹੈ।ਸੂਬਾਈ ਹਿੰਦੂ ਆਗੂ ਚੋਧਰੀ ਰਾਜੇਸ਼ ਗਹਿਰੀਵਾਲਾ ਨੇ ਅੱਜ ਦੇਰ ਰਾਤ ਹਰਿਆਣਾ ਸਰਕਾਰ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਉੇਹਨਾ ਦੇ ਸਰਕਾਰੀ ਨਿਵਾਸ਼ ਸਥਾਨ ਤੇ ਸੁਖਾਵੇਂ ਮਹੋਲ ‘ਚ ਵਿਸ਼ੇਸ਼ ਮੁਲਾਕਾਤ ਕਰਕੇ ਕਿਸ਼ਾਨਾਂ ਦੇ ਮਸਲੇ ਨੁੰ ਤੁਰੰਤ ਹੱਲ ਕਰਵਾਉਣ ਦੀ ਪੁਰਜ਼ੋਰ ਅਪੀਲ ਕੀਤੀ।ਗਹਿਰੀਵਾਲਾ ਨੇ ਉੱਪ ਮੁੱਖ ਮੰਤਰੀ ਨੁੰ ਦੱਸਿਆ ਕਿ ਉਹਨਾਂ ਦਾ ਪਰਿਵਾਰ ਸ਼ੁਰੁ ਤੋ ਹੀ ਕਿਸਾਨਾਂ ਦਾ ਹਮਦਰਦ ਰਿਹਾ ਹੈ ਤੇ ਇਹੀ ਸਭ ਤੋ ਵੱਡਾ ਕਾਰਨ ਰਿਹਾ ਹੈ ਕਿ ਅੱਜ ਵੀ ਦੇਸ਼ ਦਾ ਸਮੁੱਚਾ ਕਿਸਾਨ ਭਾਈਚਾਰੇ ਨੂੰ ਸਿਰਫ ਚੌਟਾਲਾ ਪਰਿਵਾਰ ਤੋਂ ਹੀ ਇਨਸਾਫ ਦਿਵਾਉਣ ਦੀ ਆਸ ਬਣੀ ਹੋਈ ਹੈ।
                  ਇਸ ਦੋਰਾਨ ਗਹਿਰੀਵਾਲਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਮਿਲੇ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …