ਧੂਰੀ, 20 ਦਸੰਬਰ (ਪ੍ਰਵੀਨ ਗਰਗ) – ਨਰਿੰਦਰ ਮੋਦੀ ਵਿਕਾਸ ਮਿਸ਼ਨ ਦੀ ਜ਼ਿਲਾ੍ਹ ਲੁਧਿਆਣਾ ਦੀ ਪਹਿਲੀ ਮਹਿਲਾ ਪ੍ਰਧਾਨ ਤਰਵਿੰਦਰ ਕੌਰ ਨੇ ਧੂਰੀ ਵਿਖੇ ਪਹੁੰਚਣ ‘ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਵਿਕਾਸ ਮਿਸ਼ਨ ਦੀਆਂ ਨੀਤੀਆਂ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਾਲ-ਨਾਲ ਸਵੈ ਵਿਕਾਸ ਯੋਜਨਾਵਾਂ ਨੂੰ ਉਹ ਪੂਰੀ ਇਮਾਨਦਾਰੀ ਨਾਲ ਜਨਤਾ ਤੱਕ ਪਹੁੰਚਾਉਣਗੇ ਤਾਂ ਜੋ ਮਿਸ਼ਨ ਦੀਆਂ ਨੀਤੀਆਂ ਬਾਰੇ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ।ਤਰਵਿੰਦਰ ਕੌਰ ਨੇ ਆਪਣੀ ਇਸ ਨਿਯੁੱਕਤੀ ਲਈ ਰਾਸ਼ਟਰੀ ਸਕੱਤਰ ਅਤੇ ਹਰਿਆਣਾ ਪ੍ਰਦੇਸ਼ ਪ੍ਰਧਾਨ ਸ਼੍ਰੀਮਤੀ ਮੀਨਾ ਗਰਗ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।